Sant Teja Singh Ji
Sant Teja Singh Ji
The Kalgidhar Society
Shristi De Kasht Lai Santa Da Gupat Balidan | Sakhi - 45 | Sant Teja Singh Ji
4 minutes Posted Apr 2, 2022 at 11:30 am.
0:00
4:33
Download MP3
Show notes

#Sakhi #SantTejaSinghJi 

ਸ੍ਰਿਸ਼ਟੀ ਦੇ ਕਸ਼ਟ ਲਈ ਸੰਤਾਂ ਦਾ ਗੁਪਤ ਬਲੀਦਾਨ  ਹਮੇਸ਼ਾਂ ਹੀ ਆਤਮ-ਦਰਸੀ ਮਹਾਂਪੁਰਸ਼ ਧਰਤੀ ਦਾ ਭਾਰ ਹੌਲਾ ਕਰਨ ਲਈ ਅਕਾਲ ਪੁਰਖ ਦੇ ਹੁਕਮ ਵਿੱਚ ਆਪਣੇ ਸਰੀਰ 'ਤੇ ਕਸ਼ਟ ਲੈਂਦੇ ਆਏ ਹਨ। ਸੰਤ ਤੇਜਾ ਸਿੰਘ ਜੀ ਨੇ ਵੀ ਇਸੇ ਹੁਕਮ ਵਿੱਚ ਧਰਤੀ ਦਾ ਭਾਰ ਹੌਲਾ ਕਰਨ ਲਈ ਆਪਣੇ ਸਰੀਰ 'ਤੇ ਬਿਮਾਰੀ ਦੇ ਰੂਪ ਵਿੱਚ ਕਸ਼ਟ ਲਿਆ। ਇਸ ਕਸ਼ਟ ਵਿੱਚ ਇੱਕ ਦਿਨ ਸੰਤ ਜੀ ਜਦੋਂ ਬਹੁਤ ਬਿਮਾਰ ਹੋ ਕੇ ਬੇਹੋਸ਼ ਹੋ ਗਏ ਤਾਂ ਸੰਗਤਾਂ ਨੂੰ ਭਾਸਿਆ ਕਿ ਹੁਣ ਨਹੀਂ ਬਚਣਗੇ। ਉਸੇ ਦਿਨ ਹੀ ਡਾ: ਖੇਮ ਸਿੰਘ ਜੀ ਸੰਤਾਂ ਦੇ ਦਰਸ਼ਨ ਕਰਨ ਆਏ ਤੇ ਵੈਰਾਗ ਵਿੱਚ ਆ ਕੇ ਬੇਨਤੀ ਕੀਤੀ, “ਮਹਾਰਾਜ, ਤੁਸੀਂ ਤਾਂ ਕਿਹਾ ਸੀ ਕਿ ਅਜੇ ਚਲਾਣਾ ਨਹੀਂ ਕਰਨਾ।” ਉਸੇ ਵਕਤ ਸੰਤਾਂ ਨੇ ਨੇਤਰ ਖੋਲ੍ਹੇ ਤੇ ਕਿਹਾ ਕਿ ਭਾਈ! ਅਸੀਂ ਤਾਂ ਬਿਲਕੁਲ ਠੀਕ ਹਾਂ, ਅਜੇ ਹੋਰ ਸੇਵਾ ਕਰਾਂਗੇ। ਉਨ੍ਹਾਂ ਨੂੰ ਭਰੋਸਾ ਹੋ ਗਿਆ ਕਿ ਸੰਤ ਆਪਣੀ ਖੇਡ ਵਰਤਾ ਰਹੇ ਹਨ। ਉਸੇ ਦਿਨ ਹੀ ਪਟਿਆਲੇ ਤੋਂ ਉਨ੍ਹਾਂ ਦੇ ਇਲਾਜ ਲਈ ਡਾਕਟਰ ਨੂੰ ਬੁਲਾਇਆ ਗਿਆ। ਉਸ ਨੇ ਸੰਤ ਜੀ ਦੇ ਸਰੀਰ ਦਾ ਮੈਡੀਕਲ ਚੈੱਕ-ਅਪ ਕਰਕੇ ਕਿਹਾ ਕਿ ਇਨ੍ਹਾਂ ਦੇ ਬਚਣ ਦੀ ਆਸ ਨਹੀਂ। ਇਹ ਮੁਸ਼ਕਿਲ ਨਾਲ ਹੀ ਰਾਤ ਕੱਢਣਗੇ। ਅਗਲੇ ਦਿਨ ਸਵੇਰੇ ਸੰਤ ਜੀ ਮਹਾਰਾਜ ਨੇ ਨੇਤਰ ਖੋਲ੍ਹੇ ਤੇ ਪ੍ਰੇਮੀਆਂ ਨੂੰ ਕਿਹਾ ਕਿ ਡਾਕਟਰਾਂ ਤੇ ਪੜ੍ਹੇ ਲਿਖਿਆਂ ਨੂੰ ਇਸ ਬਿਮਾਰੀ ਦਾ ਕੀ ਪਤਾ ਲੱਗ ਸਕਦਾ ਹੈ। ਇਹ ਤਾਂ ਇਲਾਹੀ ਹੁਕਮ ਵਰਤ ਰਿਹਾ ਹੈ। ਇਸ ਤੋਂ ਬਾਅਦ ਸੰਤ ਜੀ ਇਲਾਹੀ ਰੰਗ ਵਿੱਚ ਡੇਢ ਸਾਲ ਜਨਮ ਅਸਥਾਨ ਦੀ ਸੇਵਾ ਕਰਵਾਉਂਦੇ ਰਹੇ। ਫਿਰ ਸੰਤ ਜੀ ਮਹਾਰਾਜ ਦੀ ਸਿਹਤ ਕਾਫ਼ੀ ਕਮਜ਼ੋਰ ਹੋ ਗਈ। ਸੰਤ ਜੀ ਦੇ ਕਹਿਣ 'ਤੇ ਸੇਵਕ ਉਨ੍ਹਾਂ ਨੂੰ ਪਾਉਂਟਾ ਸਾਹਿਬ ਲੈ ਗਏ। ਜਦੋਂ ਸੰਗਤਾਂ ਨੂੰ ਪਤਾ ਲੱਗਾ ਕਿ ਸੰਤ ਜੀ ਐਨੇ ਬਿਮਾਰ ਹਨ ਕਿ ਹੁਣ ਸਰੀਰ ਛੱਡ ਦੇਣਗੇ, ਇਸ ਵੈਰਾਗ ਵਿੱਚ ਚੀਮੇਂ ਨਗਰ ਦੀ ਸੰਗਤ ਸੰਤ ਜੀ ਦੇ ਦਰਸ਼ਨ ਕਰਨ ਲਈ ਪਾਉਂਟਾ ਸਾਹਿਬ ਗਈ। ਪਿੰਡ ਦੇ ਭੋਲੇ-ਭਾਲੇ ਬੰਦਿਆਂ ਨੇ ਸੰਤਾਂ ਨੂੰ ਚੀਮਾਂ ਨਗਰ ਜਾਣ ਲਈ 

ਬੇਨਤੀ ਕੀਤੀ। ਸੰਤ ਜੀ ਉਸੇ ਵੇਲੇ ਤਿਆਰ ਹੋ ਗਏ। ਪਰ ਉਥੋਂ ਦੇ ਵੱਡੇ ਡਾਕਟਰ ਨੇ ਬੇਨਤੀ ਕੀਤੀ ਕਿ ਤੁਸੀਂ ਐਨਾ ਸਫ਼ਰ ਨਹੀਂ ਕਰ ਸਕੋਗੇ। ਸੰਤਾਂ ਨੇ ਫ਼ੁਰਮਾਇਆ ਕਿ ਇਲਾਹੀ ਹੁਕਮ ਵਾਲੇ ਖ਼ਸਮ ਨੇ ਸਾਨੂੰ ਆਪ ਹੀ ਉੱਥੇ ਲੈ ਜਾਣਾ ਹੈ ਅਤੇ ਸੰਤ ਜੀ ਚੀਮੇਂ ਆ ਕੇ ਬਿਲਕੁਲ ਤੰਦਰੁਸਤ ਹੋ ਕੇ ਗੁਰਦੁਆਰੇ ਦੀ ਸੇਵਾ ਕਰਵਾਉਣ ਲੱਗ ਪਏ। ਕੁਝ ਸਮੇਂ ਬਾਅਦ ਸੰਤ ਜੀ ਦੀ ਸਿਹਤ ਵਧੇਰੇ ਖ਼ਰਾਬ ਹੋ ਗਈ ਤਾਂ ਬਾਬਾ ਗਿਆਨ ਸਿੰਘ, ਡਾ: ਪ੍ਰੀਤਮ ਸਿੰਘ ਨੂੰ ਲਿਆਉਣ ਵਾਸਤੇ ਰਸੂਲਪੁਰ ਗਏ। ਉੱਥੇ ਭਾਈ ਪ੍ਰੀਤਮ ਸਿੰਘ, ਭਾਈ ਚੰਦਨ ਸਿੰਘ, ਭਾਈ ਸੇਵਾ ਸਿੰਘ ਤੇ ਬੀਬੀ ਬਲਦੇਵ ਕੌਰ ਨੇ ਅਰਦਾਸ ਕਰਕੇ ਹੁਕਮਨਾਮਾ ਲਿਆ ਅਤੇ ਉਨ੍ਹਾਂ ਦੇ ਮਨ ਵਿੱਚ ਇਹ ਸਮਝ ਆਈ ਕਿ ਸੰਤ ਜੀ ਮਹਾਰਾਜ ਸਾਡੇ ਜਾਂਦਿਆਂ ਤਕ ਸਰੀਰ ਛੱਡ ਜਾਣਗੇ। ਡਾ: ਪ੍ਰੀਤਮ ਸਿੰਘ ਨੇ ਆ ਕੇ ਸੰਤ ਜੀ ਮਹਾਰਾਜ ਦਾ ਮੈਡੀਕਲ ਚੈੱਕ-ਅਪ ਕੀਤਾ ਤਾਂ ਸਭ ਕੁਝ ਠੀਕ ਲੱਗਾ ਅਤੇ ਇਹ ਭਾਸਿਆ ਕਿ ਸੰਤ ਜੀ ਮਹਾਰਾਜ ਦੇ ਸਰੀਰ ਤੋਂ ਲਗਾਤਾਰ ਵਾਹਿਗੁਰੂ ਸਿਮਰਨ ਚਲ ਰਿਹਾ ਹੈ। ਹਫ਼ਤੇ ਬਾਅਦ ਫਿਰ ਬਾਬਾ ਇਕਬਾਲ ਸਿੰਘ ਨੇ ਡਾ: ਪ੍ਰੀਤਮ ਸਿੰਘ ਜੀ ਨੂੰ ਸੰਤਾਂ ਦੇ ਚੈੱਕ-ਅਪ ਵਾਸਤੇ ਲਿਆਂਦਾ ਤਾਂ ਦੇਖਿਆ ਕਿ ਸੰਤ ਜੀ ਦੀ ਸਿਹਤ ਪਹਿਲਾਂ ਨਾਲੋਂ ਬਹੁਤ ਅੱਛੀ ਸੀ। ਇਸ ਤੋਂ ਬਾਅਦ ਫਿਰ ਸੰਤ ਜੀ ਗੁਰਦੁਆਰੇ ਦੀ ਸੇਵਾ ਕਰਵਾਉਂਦੇ ਰਹੇ। ਫਿਰ ਕੁਝ ਸਮੇਂ ਬਾਅਦ ਸੰਤ ਜੀ ਨੇ ਇੱਕ ਦਿਨ ਅੰਮ੍ਰਿਤ ਵੇਲੇ ਹਰ ਰੋਜ਼ ਦੀ ਤਰ੍ਹਾਂ ਇਸ਼ਨਾਨ ਕਰਕੇ ਨਾਮ-ਬਾਣੀ ਦਾ ਸਿਮਰਨ ਕਰ, ਗੁਰਦੁਆਰੇ ਸੰਗਤਾਂ ਵਿੱਚ ਜਾ ਕੇ ਗੁਰੂ ਕਲਗੀਧਰ ਪਿਤਾ ਜੀ ਦੇ ਬਚਨ 'ਕਲਜੁਗ ਮਹਿ ਸਤਿਜੁਗ ਵਰਤਾਉ' ਲਈ ਅਰਦਾਸ ਕੀਤੀ ਅਤੇ ਸਾਰਾ ਕਸ਼ਟ ਆਪਣੇ ਸਰੀਰ 'ਤੇ ਲੈ ਕੇ ਅੰਤਰ ਧਿਆਨ ਹੋ ਗਏ ਤੇ ਅਗਲੇ ਦਿਨ 3 ਜੁਲਾਈ 1965 ਨੂੰ ਜੋਤੀ ਜੋਤਿ ਸਮਾ ਗਏ।