Sant Teja Singh Ji
Sant Teja Singh Ji
The Kalgidhar Society
Santa De Sharir Te Premiya Da Kasht | Sakhi - 44 | Sant Teja Singh Ji
2 minutes Posted Mar 26, 2022 at 11:30 am.
0:00
2:27
Download MP3
Show notes

#Sakhi #SantTejaSinghJi

 ਸੰਤਾਂ ਦੇ ਸਰੀਰ 'ਤੇ ਪ੍ਰੇਮੀਆਂ ਦਾ ਕਸ਼ਟ  

ਸੰਤ ਤੇਜਾ ਸਿੰਘ ਜੀ ਇੱਕ ਵਾਰ ਗੁਰਦੁਆਰਾ ਨਾਨਕਸਰ ਚੀਮੇਂ ਬਹੁਤ ਬਿਮਾਰ ਹੋ ਗਏ। ਉਨ੍ਹਾਂ ਦੀ ਹਾਲਤ ਗੰਭੀਰ ਦੇਖ ਕੇ ਪਟਿਆਲੇ ਤੋਂ ਸਭ ਤੋਂ ਵੱਡੇ ਡਾ: ਅਮਰਜੀਤ ਸਿੰਘ ਨੂੰ ਉਨ੍ਹਾਂ ਦੇ ਇਲਾਜ ਲਈ ਲਿਆਂਦਾ ਗਿਆ। ਉਸ ਨੂੰ ਕਿਹਾ ਕਿ ਤੁਸੀਂ ਪੈਸਿਆਂ ਦੀ ਪਰਵਾਹ ਨਹੀਂ ਕਰਨੀ ਜਿੰਨੀ ਮਰਜ਼ੀ ਫ਼ੀਸ ਲੈ ਲਵੋ ਪਰ ਇਲਾਜ ਚੰਗਾ ਕਰਨਾ। ਉਸ ਨੇ ਸੰਤ ਜੀ ਦੀ ਗੰਭੀਰ ਹਾਲਤ ਦੇਖ ਕੇ ਕਿਹਾ, "ਭਾਈ! ਸੰਤਾਂ ਦੇ ਮੁਰਦੇ ਸਰੀਰ ਵਿੱਚ ਮੈਂ ਜਾਨ ਕਿਵੇਂ ਪਾ ਦਿਆਂ? ਇਨ੍ਹਾਂ ਦੇ ਬਚਣ ਦੀ ਕੋਈ ਆਸ ਨਹੀਂ। ਇਹ ਤਾਂ ਮੁਸ਼ਕਲ ਨਾਲ ਹੀ ਰਾਤ ਕੱਢਣਗੇ।" ਇਹ ਕਹਿ ਕੇ ਉਹ ਚਲਾ ਗਿਆ। ਦੂਸਰੇ ਦਿਨ ਸਵੇਰੇ ਸੰਤ ਜੀ ਮਹਾਰਾਜ ਨੇ ਭਾਈ ਗਿਆਨ ਸਿੰਘ ਜੀ ਨੂੰ ਕਿਹਾ ਕਿ ਤੂੰ ਰੋਪੜ ਦੇ ਪਿੰਡ ਖਾਨਪੁਰ ਜਾ ਅਤੇ ਜੋ ਸਾਡਾ ਪ੍ਰੇਮੀ ਭਾਈ ਜਗੀਰ ਸਿੰਘ ਆਪਣੀ ਬਿਮਾਰੀ ਦੀ ਗੰਭੀਰ ਹਾਲਤ ਵਿੱਚ ਮਰਨ ਕਿਨਾਰੇ ਪਿਆ ਹੈ, ਉਹ ਮੌਤ ਤੋਂ ਬਚਣ ਲਈ ਸਾਡੇ ਚਰਨ ਆਪਣੇ ਹਿਰਦੇ ਵਿੱਚ ਫੜੀ ਬੈਠਾ ਹੈ। ਉਸ ਦਾ ਕਸ਼ਟ ਸਾਡੇ ਸਰੀਰ 'ਤੇ ਆ ਰਿਹਾ ਹੈ। ਉਸ ਨੂੰ ਸਾਡੇ ਵਲੋਂ ਸਮਝਾ ਕਿ ਇਸ ਸਰੀਰ ਖਲੜੇ ਦਾ ਮੋਹ ਤਿਆਗ, ਵਾਹਿਗੁਰੂ ਨਾਲ ਸੁਰਤ ਜੋੜ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਜਾ ਨਿਵਾਸ ਕਰੇ। ਸੰਤ ਜੀ ਦਾ ਹੁਕਮ ਮੰਨ ਭਾਈ ਗਿਆਨ ਸਿੰਘ ਜੀ ਭਾਈ ਜਗੀਰ ਸਿੰਘ ਕੋਲ ਗਏ ਅਤੇ ਉਨ੍ਹਾਂ ਨੂੰ ਸੰਤ ਜੀ ਦਾ ਉਪਦੇਸ਼ ਸੁਣਾ ਕੇ ਵਾਪਸ ਚੀਮੇਂ ਪਹੁੰਚ ਗਏ। ਤੀਸਰੇ ਦਿਨ ਸੰਤ ਜੀ ਬਿਲਕੁਲ ਠੀਕ-ਠਾਕ ਹੋ ਗਏ ਅਤੇ ਫ਼ੁਰਮਾਇਆ, "ਭਾਈ ਜਗੀਰ ਸਿੰਘ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਲੈ ਕੇ ਚਲਾਣਾ ਕਰ ਗਿਆ ਹੈ।" ਇਸ ਤੋਂ ਬਾਅਦ ਸੰਤ ਤੇਜਾ ਸਿੰਘ ਜੀ ਕਈ ਸਾਲ ਸੰਤ ਅਤਰ ਸਿੰਘ ਜੀ ਦੇ ਜਨਮ ਅਸਥਾਨ ਚੀਮਾਂ ਸਾਹਿਬ ਵਿਖੇ ਸੇਵਾ ਕਰਵਾਉਂਦੇ ਰਹੇ। ਇਹੋ ਜਿਹੇ ਇਲਾਹੀ ਕੌਤਕ ਸ਼ਰਧਾਹੀਣ ਦੁਨਿਆਵੀ ਵਿਦਵਾਨਾਂ ਅਤੇ ਡਾਕਟਰਾਂ ਦੀ ਸਮਝ ਤੋਂ ਬਾਹਰ ਹਨ।