Sant Teja Singh Ji
Sant Teja Singh Ji
The Kalgidhar Society
Purabi Africa Vich Sikhi Parchar | Sakhi - 42 | Sant Teja Singh Ji
1 minutes Posted Mar 12, 2022 at 11:30 am.
0:00
1:48
Download MP3
Show notes

#Sakhi #SantTejaSinghJi 

ਪੂਰਬੀ ਅਫਰੀਕਾ ਵਿੱਚ ਸਿੱਖੀ ਪ੍ਰਚਾਰ  

ਸੰਤ ਮਨੀ ਸਿੰਘ ਜੀ ਪੂਰਬੀ ਅਫ਼ਰੀਕਾ ਵਿੱਚ ਗੁਰਮਤਿ ਦਾ ਪ੍ਰਚਾਰ ਕਰਦੇ ਸਨ। ਉਨ੍ਹਾਂ ਦੀ ਪ੍ਰੇਰਨਾ ਕਰਕੇ ਅਫ਼ਰੀਕਾ ਦੀ ਸੰਗਤ ਨੇ ਸੰਤ ਤੇਜਾ ਸਿੰਘ ਜੀ ਮਹਾਰਾਜ ਨੂੰ ਦਰਸ਼ਨ ਦੇਣ ਲਈ ਬੇਨਤੀ ਕੀਤੀ। ਸੰਤ ਜੀ ਸਤੰਬਰ 1953 ਨੂੰ ਮੋਬਾਸਾ ਹੁੰਦੇ ਹੋਏ ਨੈਰੋਬੀ ਪੁੱਜੇ। ਇੱਥੋਂ ਸੰਗਤਾਂ ਦੀ ਖਿੱਚ ਕਰਕੇ ਕੀਨੀਆ, ਯੁਗੰਡਾ, ਤਨਜ਼ਾਨੀਆ ਵਿੱਚ ਨਾਮ-ਬਾਣੀ ਦਾ ਪ੍ਰਚਾਰ ਕਰਕੇ ਬੇਅੰਤ ਸੰਗਤਾਂ ਨੂੰ ਅੰਮ੍ਰਿਤ ਛਕਾ, ਗੁਰੂ ਕਲਗੀਆਂ ਵਾਲੇ ਦੇ ਚਰਨਾ ਨਾਲ ਜੋੜਿਆ। ਯੁਗੰਡਾ ਵਿੱਚ ਸੰਤ ਜੀ ਮਹਾਰਾਜ ਨੇ ਬੜੇ ਜ਼ੋਰਦਾਰ ਲਫ਼ਜ਼ਾਂ ਨਾਲ ਹਿੰਦੁਸਤਾਨੀ ਭਰਾਵਾਂ ਨੂੰ ਇਹ ਤਾਕੀਦ ਕੀਤੀ ਕਿ ਉਹ ਯੁਗੰਡਾ ਵਾਸੀਆਂ ਨਾਲ ਪੂਰਾ ਪ੍ਰੇਮ ਕਰਨ। ਆਪਣਾ ਟਿਕਾਣਾ ਹਿੰਦੁਸਤਾਨ ਜਾਂ ਹੋਰ ਦੇਸਾਂ ਵਿੱਚ ਵੀ ਬਣਾ ਲੈਣ ਕਿਉਂ ਕਿ ਇਸ ਦੇਸ ਵਿੱਚੋਂ ਉਨ੍ਹਾਂ ਨੂੰ ਉਜੜਨਾ ਪੈਣਾ ਹੈ। ਜਿਨ੍ਹਾਂ ਪ੍ਰੇਮੀਆਂ ਨੇ ਸੰਤ ਜੀ ਮਹਾਰਾਜ ਦੇ ਬਚਨ 'ਤੇ ਅਮਲ ਕੀਤਾ, ਉਹ ਸੁਖੀ ਰਹੇ। ਕੁਝ ਸਾਲਾਂ ਬਾਅਦ ਯੁਗੰਡਾ ਦੇ ਰਾਸ਼ਟਰਪਤੀ ਫ਼ੌਜੀ ਜਰਨੈਲ ਇਦੀ ਅਮੀਨ ਨੇ ਹਿੰਦੁਸਤਾਨੀਆਂ 'ਤੇ ਬਹੁਤ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਸਾਰਿਆਂ ਨੂੰ ਮੁਲਕ ਛੱਡ ਕੇ ਵਾਹੋ-ਦਾਹੀ ਨਿਕਲਣਾ ਪਿਆ:  

ਇਕਿ ਸਾਧ ਬਚਨ ਅਟਲਾਧਾ ॥ (੧੨੦੩)