Sant Teja Singh Ji
Sant Teja Singh Ji
The Kalgidhar Society
Mata Ji Da Joti Jot Samouna | Sakhi - 41 | Sant Teja Singh Ji
1 minutes Posted Mar 5, 2022 at 11:30 am.
0:00
1:26
Download MP3
Show notes

#Sakhi #SantTejaSinghJi 

ਮਾਤਾ ਜੀ ਦਾ ਜੋਤੀ ਜੋਤਿ ਸਮਾਉਣਾ  

(ਸੰਤ) ਤੇਜਾ ਸਿੰਘ ਜੀ ਆਪਣੀ ਮਾਤਾ ਰਾਮ ਕੌਰ ਜੀ ਦੀ ਖਿੱਚ ਕਰਕੇ ਹਰੀਪੁਰ ਗਏ। ਮਾਤਾ ਜੀ ਨੇ ਕਿਹਾ, "ਪੁੱਤ! ਮਸਤੂਆਣੇ ਜਾਣ ਨੂੰ ਜੀ ਕਰਦਾ ਹੈ।" ਸੰਤ ਜੀ ਮਾਤਾ ਜੀ ਦੀ ਅੰਦਰਲੀ ਰਮਜ਼ ਸਮਝ ਗਏ ਅਤੇ ਆਖਿਆ, "ਚੰਗਾ ਮਾਂ! ਲੈ ਚੱਲਾਂਗੇ ਪਰ ਫਿਰ ਚੂਹੇ ਦੀ ਖੁੱਡ (ਘਰ) ਵਿੱਚ ਨਹੀਂ ਵੜਨਾ।" ਮਾਤਾ ਜੀ ਨੇ ਭੋਲੇ ਭਾਅ ਆਖਿਆ, "ਸਤਿ ਬਚਨ।" ਮਾਤਾ ਜੀ ਮਸਤੂਆਣੇ ਪਹੁੰਚੇ। ਇੱਕ ਦਿਨ ਆਪਣੇ ਹੱਥੀਂ ਗੁਰਸਾਗਰ ਸਾਹਿਬ ਦੀਆਂ ਸਾਰੀਆਂ ਮਾਈਆਂ ਨੂੰ ਪ੍ਰਸ਼ਾਦ ਛਕਾ ਕੇ ਲੇਟ ਗਏ। ਮਾਤਾ ਜੀ ਨੇ ਆਪਣਾ ਕਫ਼ਣ ਪਹਿਲਾਂ ਹੀ ਤਿਆਰ ਕਰ ਰੱਖਿਆ ਸੀ ਅਤੇ ਆਪਣੇ ਨਮਿਤ ਪੰਜ ਸਹਿਜ ਪਾਠਾਂ ਦੇ ਭੋਗ ਪੁਆ ਚੁੱਕੇ ਸਨ। 1931 ਵਿੱਚ ਸੰਤ ਤੇਜਾ ਸਿੰਘ ਜੀ ਦੇ ਹੱਥੋਂ ਅਖੀਰਲੀ ਵਾਰ ਜਲ ਛਕ, ਹੱਥ ਜੋੜ ਕੇ ਸਤਿਗੁਰੂ ਅੱਗੇ ਅਰਦਾਸ ਕਰਦੇ ਹੋਏ, ਗੁਰਚਰਨਾਂ ਵਿੱਚ ਅਲੋਪ ਹੋ ਗਏ।