Sant Teja Singh Ji
Sant Teja Singh Ji
The Kalgidhar Society
Fakiri Ki Hai | Sakhi - 40 | Sant Teja Singh Ji
1 minutes Posted Feb 26, 2022 at 11:30 am.
0:00
1:53
Download MP3
Show notes

#Sakhi #SantTejaSinghJi

 ਫਕੀਰੀ ਕੀ ਹੈ?  

ਸੰਤ ਅਤਰ ਸਿੰਘ ਜੀ ਵੱਲੋਂ (ਸੰਤ) ਭਾਈ ਤੇਜਾ ਸਿੰਘ ਜੀ ਨੂੰ ਗੁਜਰਾਂਵਾਲੇ ਦੇ ਨਵੇਂ ਉਸਰੇ ਗੁਰਦੁਆਰੇ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਜਾਣ ਦਾ ਹੁਕਮ ਹੋਇਆ ਤਾਂ ਉਨ੍ਹਾਂ ਬੇਨਤੀ ਕੀਤੀ, "ਹਜ਼ੂਰ! ਹੁਣ ਤਾਂ ਆਪਣੇ ਚਰਨਾਂ ਵਿੱਚ ਹੀ ਰੱਖੋ।" ਸੰਤ ਅਤਰ ਸਿੰਘ ਜੀ ਨੇ ਕਿਹਾ, "ਭਾਈ! ਫ਼ਕੀਰੀ ਦੇ ਤਿੰਨ ਅੱਖ਼ਰ ਹਨ: ਫਫਾ-ਫ਼ਨਾਹ, ਕਕਾ-ਕਿਨਾਰੇ, ਰਾਰਾ-ਰਹਿਮ ਦਿਲ। ਜੇ ਇਹ ਧਾਰਨ ਕਰਨੇ ਹਨ ਤਾਂ ਇਧਰ ਆ ਜਾਓ ਨਹੀਂ ਤਾਂ ਜਿੱਥੇ ਹੋ ਉੱਥੇ ਹੀ ਟਿਕੇ ਰਹੋ।" ਭਾਈ ਤੇਜਾ ਸਿੰਘ ਜੀ ਨੇ ਸਤਿ ਬਚਨ ਕਹਿ ਗੁਜਰਾਂਵਾਲੇ ਜਾਣਾ ਪਰਵਾਨ ਕੀਤਾ। ਓਸੇ ਵੇਲੇ ਹੀ ਸੰਤ ਅਤਰ ਸਿੰਘ ਜੀ ਦਾ ਕਸ਼ਮੀਰ ਜਾਣ ਦਾ ਪ੍ਰੋਗਰਾਮ ਬਣ ਗਿਆ। ਸੰਤਾਂ ਨੇ ਭਾਈ ਤੇਜਾ ਸਿੰਘ ਜੀ ਦੀ ਬਾਂਹ ਫੜ ਕੇ ਕਿਹਾ, "ਅਸੀਂ ਗੁਜਰਾਂਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਕਸ਼ਮੀਰ ਜਾਵਾਂਗੇ। ਤੁਸੀਂ ਗੁਜਰਾਂਵਾਲੇ ਕਾਲਜ ਦੀ ਨੌਕਰੀ ਛੱਡ ਕੇ ਸਾਡੇ ਨਾਲ ਹੀ ਚੱਲਣਾ।" ਭਾਈ ਤੇਜਾ ਸਿੰਘ ਜੀ ਨੇ ਸਤਿ ਬਚਨ ਕਹਿ ਕੇ ਪ੍ਰਿੰਸੀਪਲ ਦੀ ਨੌਕਰੀ ਛੱਡ ਦਿੱਤੀ ਅਤੇ ਸੰਤ ਅਤਰ ਸਿੰਘ ਮਹਾਰਾਜ ਨਾਲ ਕਸ਼ਮੀਰ ਗਏ। ਸ੍ਰੀ ਨਗਰ ਭਾਈ ਧਰਮ ਸਿੰਘ ਠੇਕੇਦਾਰ ਦੀ ਕੋਠੀ ਵਿੱਚ ਰਹਿ ਕੇ ਪੰਥ ਦੇ ਕਈ ਮਸਲਿਆਂ 'ਤੇ ਵੀਚਾਰ ਹੋਈ। ਦਮਦਮਾ ਸਾਹਿਬ ਗੁਰੂ ਕਾਸ਼ੀ ਵਿਖੇ ਪੰਥ ਹਿੱਤ ਕਈ ਅਹਿਮ ਕਾਰਜ ਸ਼ੁਰੂ ਕਰਨ ਦੀ ਵੀਚਾਰ ਵੀ ਹੋਈ।