Sant Teja Singh Ji
Sant Teja Singh Ji
The Kalgidhar Society
Sant Charan Dharo Mathe | Sakhi - 39 | Sant Teja Singh Ji
1 minutes Posted Feb 19, 2022 at 11:30 am.
0:00
1:41
Download MP3
Show notes

#Sakhi #SantTejaSinghJi 

ਸੰਤ ਚਰਨ ਧਰਉ ਮਾਥੈ  

ਬਾਲੇਵਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦਿਆਂ (ਸੰਤ) ਭਾਈ ਤੇਜਾ ਸਿੰਘ ਜੀ ਦੇ ਹਿਰਦੇ ਵਿੱਚ ਇਹ ਤੁਕ ਵੱਸ ਗਈ:  

ਸੰਤ ਚਰਨ ਧਰਉ ਮਾਥੈ ਚਾਂਦਨਾ ਗ੍ਰਿਹਿ ਹੋਇ ਅੰਧੇਰੈ ॥ (੧੩੦੧)  

ਚਿਤ ਵਿੱਚ ਇੱਕ ਤੀਬਰ ਸੰਕਲਪ ਪੈਦਾ ਹੋਇਆ ਕਿ ਸਤਿਗੁਰੂ ਕੋਈ ਐਸਾ ਵਡਭਾਗਾ ਸਮਾਂ ਬਣਾਵੇ ਤਾਂ ਜੋ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਚਰਨ ਮੱਥੇ 'ਤੇ ਟਿਕਣ ਅਤੇ ਕਈ ਜਨਮਾਂ ਦੇ ਪੁੱਠੇ ਲੇਖ ਸਿੱਧੇ ਹੋ ਜਾਣ। ਉਸੇ ਦਿਨ ਪਾਠ ਉਪਰੰਤ ਭਾਈ ਤੇਜਾ ਸਿੰਘ ਜੀ, ਸੰਤ ਅਤਰ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਗਏ ਤੇ ਨਮਸਕਾਰ ਕਰ, ਚਰਨਾਂ ਵਿੱਚ ਬੈਠ ਗਏ। ਸੰਤ ਜੀ ਨੇ ਫ਼ੁਰਮਾਇਆ, "ਭਾਈ ਤੇਜਾ ਸਿੰਘ! ਇੱਕ ਪ੍ਰੇਮੀ ਸਾਨੂੰ ਰੈਫ਼ਲ ਦਾ ਤੇਲ ਦੇ ਗਿਆ ਹੈ। ਇਸ ਦੀ ਮਾਲਸ਼ ਸਾਡੀਆਂ ਲੱਤਾਂ ਵਾਸਤੇ ਬੜੀ ਚੰਗੀ ਹੈ। ਤੁਸੀਂ ਹਰ ਰੋਜ਼ ਸਾਡੀ ਮਾਲਸ਼ ਕਰਿਆ ਕਰੋ।" ਅੰਤਰਜਾਮੀ ਸੰਤਾਂ ਨੇ ਭਾਈ ਤੇਜਾ ਸਿੰਘ ਜੀ ਦਾ ਸੰਕਲਪ ਪੂਰਾ ਕੀਤਾ। ਭਾਈ ਤੇਜਾ ਸਿੰਘ ਜੀ ਹਰ ਰੋਜ਼ ਸੰਤ ਜੀ ਮਹਾਰਾਜ ਦੀਆਂ ਲੱਤਾਂ ਦੀ ਮਾਲਸ਼ ਕਰਦੇ। ਚਰਨ ਮਸਤਕ 'ਤੇ ਧਰ ਕੇ ਰੱਬੀ ਛੋਹ ਦੁਆਰਾ ਉਹ ਅਨੰਦ ਪ੍ਰਾਪਤ ਕਰਦੇ ਜਿਸ ਦਾ ਵਰਨਣ ਲਿਖਤ ਤੋਂ ਬਾਹਰ ਹੈ।