Sant Teja Singh Ji
Sant Teja Singh Ji
The Kalgidhar Society
Gurmat Marag Di Kaswati | Sakhi - 38 | Sant Teja Singh Ji
2 minutes Posted Feb 12, 2022 at 11:30 am.
0:00
2:30
Download MP3
Show notes

#Sakhi #SantTejaSinghJi 

ਗੁਰਮਤਿ ਮਾਰਗ ਦੀ ਕਸਵੱਟੀ  

ਕਬੀਰ ਗੁਰੁ ਲਾਗਾ ਤਬ ਜਾਨੀਐ ਮਿਟੈ ਮੋਹੁ ਤਨ ਤਾਪ ॥  

ਹਰਖ ਸੋਗ ਦਾਝੈ ਨਹੀ ਤਬ ਹਰਿ ਆਪਹਿ ਆਪ ॥ (੧੩੭੪)  

ਪੁਰਾਣੇ ਈਰਖਾਲੂ ਸੇਵਾਦਾਰਾਂ ਨੇ (ਸੰਤ) ਭਾਈ ਤੇਜਾ ਸਿੰਘ ਜੀ ਦੀਆਂ ਸ਼ਿਕਾਇਤਾਂ ਸੰਤ ਅਤਰ ਸਿੰਘ ਜੀ ਪਾਸ ਭੇਜੀਆਂ ਕਿ ਇਸ ਪ੍ਰੇਮੀ ਨੇ ਮਾਇਆ ਖੁਰਦ-ਬੁਰਦ ਕਰ ਦਿੱਤੀ ਹੈ, ਜਿਸ ਨਾਲ ਸਥਾਨ ਨੂੰ ਘਾਟਾ ਪੈ ਰਿਹਾ ਹੈ। ਸੰਤਾਂ ਦੇ ਸਮਝਾਉਣ 'ਤੇ ਵੀ ਜਦੋਂ ਇਹ ਪ੍ਰੇਮੀ ਸ਼ਿਕਾਇਤਾਂ ਕਰਨੋਂ ਨਾ ਹਟੇ ਤਾਂ ਸੰਤਾਂ ਨੇ ਭਾਈ ਤੇਜਾ ਸਿੰਘ ਨੂੰ ਕਿਹਾ ਕਿ ਤੁਸੀਂ ਹੁਣ ਗੁਜਰਾਂਵਾਲੇ ਜਾਓ ਅਤੇ ਉੱਥੇ ਨਾਮ-ਬਾਣੀ ਸਿਮਰ ਕੇ ਸੇਵਾ ਕਰੋ। ਜੋ 10,000 ਕਰਜ਼ਾ ਸਥਾਨ 'ਤੇ ਚੜ੍ਹਿਆ ਹੈ, ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲਾਹ ਦਿਓ, ਤਾਂ ਜੋ ਈਰਖਾਲੂ ਸੇਵਾਦਾਰ ਸ਼ਾਂਤ ਹੋ ਜਾਣ। ਹੁਕਮ ਅਨੁਸਾਰ (ਸੰਤ) ਭਾਈ ਤੇਜਾ ਸਿੰਘ ਗੁਜਰਾਂਵਾਲੇ ਪਹੁੰਚੇ ਅਤੇ ਆਪਣੀ ਕੋਠੀ ਨੂੰ ਗਹਿਣੇ ਰੱਖ ਕੇ ਮਸਤੂਆਣੇ ਦਾ 10,000 ਦਾ ਕਰਜ਼ਾ ਉਤਾਰ ਦਿੱਤਾ ਅਤੇ ਸੰਤ ਜੀ ਮਹਾਰਾਜ ਦਾ ਹੁਕਮ ਮੰਨ ਨਾਮ-ਬਾਣੀ ਸਿਮਰਨ ਕਰ ਕੇ ਉੱਥੋਂ ਦੀ ਸੰਗਤ ਦੀ ਅਤੁੱਟ ਪ੍ਰੇਰਣਾ ਦੇ ਨਾਲ ਗੁਜਰਾਂਵਾਲੇ ਖਾਲਸਾ ਕਾਲਜ ਦੀ ਸੇਵਾ ਵਿੱਚ ਡਟ ਗਏ।   

ਆਪ ਕੁਝ ਦਿਨਾਂ ਬਾਅਦ ਵੈਰਾਗ ਵਿੱਚ ਸੰਤ ਅਤਰ ਸਿੰਘ ਜੀ ਦੇ ਦਰਸ਼ਨ ਕਰਨ ਆਏ ਤਾਂ ਸੰਤਾਂ ਨੇ ਸ੍ਰ: ਲਾਭ ਸਿੰਘ ਵੱਲ ਵੇਖ ਕੇ ਕਿਹਾ, "ਭਾਈ! ਏਸ ਵੇਲੇ ਤਾਂ ਤੇਜਾ ਸਿੰਘ ਵਿੱਚ ਕੋਈ ਮੋਹ ਨਹੀਂ। ਪਿਛਲੇ ਸੰਜੋਗਾਂ ਕਰਕੇ ਸਾਮ੍ਹਣੇ ਆਇਆ ਥੋੜ੍ਹਾ ਬਹੁਤ ਜਾਗ ਪੈਂਦਾ ਹੈ। ਤਨ, ਮਨ ਤੇਜਾ ਸਿੰਘ ਦਾ ਤੇ ਧਨ ਤੁਹਾਡਾ, ਦੋਵੇਂ ਮਿਲ ਕੇ ਕਾਲਜ ਨੂੰ ਚਲਾਓ।" ਇਸੇ ਸਮੇਂ ਬਾਬਾ ਸਾਹਿਬ ਸਿੰਘ ਜੀ ਉੱਚੀ-ਉੱਚੀ ਕਹਿਣ ਲੱਗੇ, "ਸੱਚੇ ਪਾਤਿਸ਼ਾਹ! ਪ੍ਰੇਮੀ ਐਵੇਂ ਆਖਦੇ ਸਨ ਤੇਜਾ ਸਿੰਘ ਖਾ ਗਿਆ। ਮੈਂ ਸਾਰੀ ਖੇਡ ਅੱਖੀਂ ਦੇਖੀ ਹੈ, ਹਜ਼ਾਰ ਆਉਂਦਾ ਤੇ ਦੋ ਹਜ਼ਾਰ ਖਰਚ ਹੁੰਦਾ।" ਸੰਤਾਂ ਨੇ ਕਿਹਾ, "ਖਾ ਗਿਆ ਜਾਂ ਨਾ ਖਾ ਗਿਆ ਦੀ ਤਾਂ ਕੋਈ ਗੱਲ ਹੀ ਨਹੀਂ, ਇਹ ਤਾਂ ਤੇਜਾ ਸਿੰਘ ਦੀ ਪ੍ਰੀਖਿਆ ਸੀ।"