
ਅੱਜ ਵੱਡੇ ਪਾਪਾ ਤੇ ਮੈਂ, ਰਾਣੀ ਤੱਤ ਦੀ ਇਕ ਕਵਿਤਾ "ਉੱਡਦੀਆ ਧੁੱਪਾਂ ਦਾ ਗੀਤ" ਉੱਤੇ ਵਿਚਾਰ ਸਾਂਝੇ ਕੀਤੇ। ਬਹੁਤ ਪਿਆਰੀ ਕਵਿਤਾ❤️
Mar 20, 2021
16 min

ਇਹ ਕਵਿਤਾ, ਰਾਣੀਤੱਤ ਕਿਤਾਬ ਵਿਚੋਂ ਲਈ ਗਈ ਹੈ। ਇਹ ਐਪਿਸੋਡ, ਇਸ ਸੋਹਣੀ ਅਤੇ ਬਹੁਤ ਪਿਆਰੀ ਕਵਿਤਾ ਨੂੰ ਸਮਝਣ ਦੀ ਇਕ ਛੋਟੀ ਜਿਹੀ ਕੋਸ਼ਿਸ਼ ਹੈ| ਮੇਰੇ ਵੱਡੇ ਪਾਪਾ (ਮੇਰੇ ਤਾਯਾ ਜੀ) ਸ. ਨਿਰਮਲ ਸਿੰਘ, ਜਿਹਨਾਂ ਨਾਲ ਮੈਂ ਇਸ ਕਵਿਤਾ ਨੂੰ ਸਮਝਣ ਦਾ ਇਹ ਉੱਦਮ ਕਰ ਰਹੀ ਹਾਂ, ਉਹ ਇਕ ਬਹੁਤ ਵੱਡਾ ਹਿੱਸਾ ਹਨ ਕਿ ਮੇਰਾ ਤੁੱਛ ਮਾਤਰ ਝੁਕਾਵ ਜੋ ਕਿਤਾਬਾਂ, ਸੰਗੀਤ ਅਤੇ ਕੁਦਰਤ ਵੱਲ ਹੈ। ਓਹਨਾਂ ਨਾਲ ਬੈਠ ਕੇ ਕਿਤਾਬਾਂ ਪੜ੍ਹਨੀਆਂ, ਗਾਣੇ ਗਾਉਣੇ, ਸ਼ਬਦ ਉਚਾਰਨੇ, ਕੁਦਰੱਤ ਦੀਆਂ ਗੱਲਾਂ ਕਰਨੀਆਂ ਯਾ ਸਿਰਫ ਬੈਠਣਾ ਅਤੇ ਤਾਰੇਆ ਨੂੰ ਤੱਕਣਾ, ਸਬ ਦਾ ਅਲਗ ਹੀ ਆਨੰਦ ਹੈ। ਬੋਹਤ ਪਿਆਰ❤️
Feb 21, 2021
11 min
