Poetry with Gav
Poetry with Gav
Gav
My name is Gav, and I have been writing poems for more than a decade. I recently decided to share my work on social media and online platforms. I write in Punjabi, Hindi, and also in English, but most of my work is in Punjabi. Come join me on this quest to explore the vast universe of poetry. I will try to bring more talent from our Punjabi Industry to this platform and bring their thoughts to you. This podcast will have two Major sections "Poems" & "Interviews". For Latest updates on upcoming Podcasts, follow me on Instagram @gav.xxi
Point of View ft. Gav
Sach Ajj Main Boln LaggaBhet Dilan Da Kholn LaggaJinda La Jo Dab C RakhiyanPartan O Farolan Lagga…Dassu Aaj Main Chor Ki HundeSher, Gidarh, Te Mor Ki HundeKon Dhokhe, Te Mauke DindaKon Aaukhe, Kon Saukhe DindaAaj Naaran Di Maar Bdi AeNaal Bandea De Khaar Bdi AeKam De Vich J Naal Ae Chaldi Jubaan Di Tikhhi Dhaar Bdi AeAe Nai Krna, O Nai Krna Dil Vich Aaunda, Jo Nai KrnaMunde Kai Piche Lae NeBhede Jae Kapde Pae NeMunde Ta Fer Dekhn Ge Hiakkhan nu oh Sekn Ge HiKyu Fitrat Eh Insaan Di HundiNaar V sb Kuj Jaan Di Hundi Pr Fer Dil Vich kyu Saade NeFer V Munde Hi Maade NeChal Koi na Eh Aam Ho GyaPeg Launa V Aaraam Ho GyaSharm Hya Hun Mukde Jande Vich Dhuyen De Fuk De JaandeGaalan Kadna Aam Jai Gal AeJod K Shadna Aam Jai Gal AeMundea To Kehnde Paise Lwa AeBahar Aa K Shadna Aam Jai Gal AeThonu Main Gyan Nai Denda Waadu Koi Byan Nai DendaAa Nai Krna O Nai Krna Thodi Fitrat, Main Nai KehndaGalat Thodian, Te Changian ZayadaNangian Ghat, Te Sangian ZayadaSma Rehnde E Ruk Jai DaNai Vich Aag De Hi Fuk Jai DaMunde V Ta Mande HundeMundea Nu v Saade HundeAapni Parai Da Dhayan Nai Rakhde Takni Vich Gumaan Nai RAKHDEKde Edr Nu Kde Odr NuTeeran Nu Vich Kamaan Nai Rakhde Pr Bohte Ethe Ronde Rehnde Haasea Piche Lukonde Rehnde Rsma Thalle Dabbe Pae NeEh Jaagde Jaagde Saunde RehndeChal Koi Na Hal Hoe GaAaj Nai Te Kal Hoe GaIk Duje Naal Ral k rehn Da Masla Eh V Hal Howe GaGallan Hale Hor V Boht CLawetne Hale Chor V Boht CBaki chal Hun all krde haan Ral k masle Hal Krde HaanKavita Likhda Main Gaun Aa LageaApna Andaaz Banon Main Lagea Holi Holi Sikh Jawa GaGaunda Saunda Dikh Jawa GaChal Koi Na J Koi Hor Nai Sun DaMain Aapne Lai ta Likh lawa GaDeo Widai Hun Main ChaldaAapa Fer Kal Milde AaMasle Ethe Uth De rehnde Aapa Le K Hal Milde Aawritten by: @gav.xxi
Jan 2, 2022
4 min
Looks ft. Gav
ਬੜੀਆਂ ਕੀਤੀਆਂ ਗੱਲਾਂ ਦਿਲ ਦੀਆਂ,ਚੱਲ ਅੱਜ ਰੂਪ ਦੀ ਕਰਦੇ ਹਾਂਜਿਸਨੂੰ ਦੇਖ ਕੇ ਦਿਲ ਨੇ ਮਿਲਦੇ,ਉਸ ਸਰੂਪ ਦੀ ਕਰਦੇ ਹਾਂ ਓਦਾਂ ਕਹਿੰਦੇ ਦਿਲ ਦਾ ਮੁੱਲ,ਇਹ ਚਿਹਰੇ ਤਾਂ ਠੱਗਦੇ ਨੇਪਰ ਚਿਹਰੇ ਹੀ ਤਾਂ ਪਹਿਲਾ,ਦਿਲ ਨੂੰ ਸੋਹਣੇ ਲੱਗਦੇ ਨੇ ਫਿਰ ਦਿਲ ਕਿਵੇਂ ਹੋਇਆ ਚੰਗਾ,ਅਤੇ ਚਿਹਰੇ ਕਿਵੇਂ ਮਾੜੇ ਨੇ ?ਚਿਹਰੇ ਦੇਖ ਨੇ ਲਾਉਂਦੇ ਯਾਰੀ,ਫਿਰ ਕਿਉਂ ਕਰਦੇ ਸਾੜੇ ਨੇ ?ਚੱਲ ਕੋਈਨਾ ਲੋਕੀਂ ਕਰਦੇ ਰਹਿੰਦੇ,ਗੱਲਾਂ ਇੱਥੇ ਨਾਸਮਝ ਜਈਆਂ ਕਦੇ ਕਿਸ ਨੂੰ ਆਈਆਂ ਸਮਝ,ਇਹ ਤੰਦਾਂ ਦੁਨਿਆਵੀਂ ਰਮਝ ਦੀੰਆ ਜੇ ਤਾਂ ਸੋਹਣਾ ਚਿਹਰਾ ਤੇਰਾ,ਤੂੰ ਫਿਰ ਸਭ ਨੂੰ ਫੱਬੇਗਾਂਤੇਨੂੰ ਦੇਖ ਕੇ ਕੋਈ ਦੰਗ ਹੋਉ,ਤੇਰਾ ਦਿਲਬਰ ਲੱਭੇਗਾ ਪਰ ਜੋ ਸੋਹਣੇ ਨਹੀਂ ਚਿਹਰੇ ਤੋਂ,ਰਹਿੰਦੇ ਉਹ ਵੀ ਕੱਲੇ ਨਹੀਂ ਬੱਸ ਅੱਖਾ ਨੂੰ ਨਹੀਂ ਫੱਬਦੇ,ਉਦਾ ਦਿਲ ਤੋਂ ਝੱਲੇ ਨਹੀਂ ਇੱਥੇ ਰੰਗ ਰੂਪ ਦਾ ਖੇਲ,ਹੈ ਆਇਆ ਚੱਲਦਾ ਸਦੀਆਂ ਤੋਂਹੁਸਨ ਅੱਗਾ ਤੋਂ ਨਾ ਸੁੱਕਿਆ,ਤੇ ਨਾ ਕਦੀ ਮੁਕਿਆ ਨਦੀਆਂ ਤੋਂਹੁਸਨ ਰੰਗ ਦੇ ਵਿੱਚ ਹੀ ਨਹੀਂ,ਹੁਸਨ ਤਾਂ ਵੱਸਦਾ ਅੰਗਾਂ ਚਉਹ ਤਾਂ ਨਾਲ ਅੱਖਾ ਦੇ ਅੰਨੇ,ਜੋ ਨੇ ਲੱਭਦੇ ਰੰਗਾ ਚਜੇ ਤੂੰ ਦੇਖਣਾ ਅਸਲ ਸ਼ਿੰਗਾਰ,ਕਦੀ ਤੂੰ ਅੱਖ ਨੂੰ ਪੜ੍ਹ ਕੇ ਦੇਖਉਸਦੇ ਸਾਹਾ ਦਾ ਲੈ ਸੇਕ,ਹੋਠਾ ਦੀ ਨਦੀ ਚ ਰੜ ਕੇ ਦੇਖਉਦਾ ਵਾਲਾਂ ਦੀਆਂ ਤੰਦਾਂ ਵਿੱਚ ਵੀ,ਸੰਗਣਾ ਜੰਗਲ ਦਿਸ ਜਾਂਦਾ ਹੋਵੇ ਨਫ਼ਰਤ ਜਾ ਫਿਰ ਪਿਆਰ,ਚਿਹਰੇ ਦੀ ਹਰਕਤ ਨਾਲ ਰਿਸ ਜਾਂਦਾ ਇਹ ਤਾਂ ਲੋਕੀ ਐਵੇਂ ਕਹਿੰਦੇ ਕਿ,ਚਿਹਰੇ ਦਾ ਮੁੱਲ ਨਹੀਂਜੇਕਰ ਸੋਹਣੇ ਨਾ ਇਹ ਹੁੰਦੇ,ਤਾਂ ਮਨ ਨੂੰ ਭਾਉਂਦੇ ਫੁੱਲ ਨਹੀਂ ਬੱਸ ਗੱਲ ਤਾਂ ਹੈ ਕੇ ਤੈਨੂੰ,ਜਾਂਚ ਦੇਖਣੇ ਦੀ ਆਜੇਮਹਿਬੂਬ ਦੀਆਂ ਤੰਦਾਂ ਨੂੰ ਪੜਨੇ,ਸਾਹਾ ਨੂੰ ਸੇਕਣੇ ਦੀ ਆਜੇ Written by: @gav.xxi
Jan 2, 2022
2 min
Ki Pouched O Haal ft. Gav
ਕੀ ਪੁੱਛਦਿਉ ਹਾਲ ਫ਼ਕੀਰਾਂ ਦਾਸਾਡਾ ਪਾਟੀਆਂ ਗੰਡੀਆ ਲੀਰਾਂ ਦਾਸਾਡਾ ਉੱਚੀਆਂ ਸੋਚਾਂ ਵਾਲਿਆਂ ਦਾਸਾਡਾ ਨੀਵੀਆਂ ਖਾਲੀ ਜ਼ਮੀਰਾਂ ਦਾਅਸੀਂ ਜਾਣਦੇ ਕੌਮ ਦੇ ਵੈਰੀਆਂ ਨੂੰਜੋ ਨਿੱਤ ਨਵੀਆਂ ਚਾਲਾਂ ਚੱਲਦੇ ਨੇਸਾਥੋਂ ਗੁਰੂਆਂ ਦੀ ਨਾ ਲਾਜ ਬਚੀਫਿਰ ਕੀ ਫ਼ਾਇਦਾ ਹਥਿਆਰਾਂ ਤੀਰਾਂ ਦਾ ਕੀ ਪੁੱਛਦਿਉ ਹਾਲ ਫ਼ਕੀਰਾਂ ਦਾਬੱਸ ਔਰਤ ਪਿੱਛੇ ਭੱਜ ਦੇ ਨੇਇਹ ਜੋ ਗੱਭਰੂ ਪਿੰਡਾਂ ਸ਼ਹਿਰਾਂ ਦੇਜਾਂਦਾ ਵੈਰੀ ਘਰ ਚੋਂ ਫੜਿਆ ਨਾਂਕੀ ਲੈਣਾ ਐਸੇ ਸਰੀਰਾਂ ਦਾ ਕੀ ਪੁੱਛਦਿਉ ਹਾਲ ਫ਼ਕੀਰਾਂ ਦਾਸਰਕਾਰ ਤਾਂ ਆਪਣੀ ਬਣੀ ਨਹੀਂਉਮੀਦ ਵੀ ਰੱਖ ਕੇ ਕੀ ਲੈਣਾਇਹਨਾਂ ਡਿਗਣਾ ਹਾਲੇ ਹੋਰ ਥੱਲੇਕੀ ਭਰੋਸਾ ਵਿਕੀਆਂ ਜ਼ਮੀਰਾਂ ਦਾ ਕੀ ਪੁੱਛਦਿਉ ਹਾਲ ਫ਼ਕੀਰਾਂ ਦਾਬੱਸ ਸਬਰ ਹੀ ਕਰਦੇ ਰਹਿ ਜਾਈਏਅਤੇ ਜਾਲਮ ਜਬਰ ਕਮਾ ਜਾਵਣ ਪੰਜਾਬ ਦੇ ਪੁੱਤਰੋ ਡਟੇ ਰਹਿਓਥੋਨੂੰ ਹੌਸਲਾ ਭੈਣਾਂ ਵੀਰਾਂ ਦਾਕੀ ਪੁੱਛਦਿਉ ਹਾਲ ਫ਼ਕੀਰਾਂ ਦਾਇਸ ਜੰਗ ਵਿੱਚ ਜਿੱਤ ਹੋਣੀ ਥੋਡੀ ਹੈਕਿਉਂ ਕਿ ਜੰਗ ਹੈ ਹੱਕ ਅਤੇ ਸੱਚ ਵਾਲੀਸਭ ਚਾਲਾਂ ਦੁਸ਼ਮਣ ਭੁੱਲ ਜੇ ਗਾਥੋਡੇ ਉੱਤੇ ਹੱਥ ਗੁਰੂਆਂ ਪੀਰਾਂ ਦਾ ਕੀ ਪੁੱਛਦਿਉ ਹਾਲ ਫ਼ਕੀਰਾਂ ਦਾਮੈਂ ਸ਼ਬਦ ਚੰਡੇ ਸ਼ਿਵ ਨੂੰ ਪੜ੍ਹ ਕੇਅਕਲ ਚੰਡੀ ਦੁਨੀਆ ਵਿੱਚ ਰੜ ਕੇਕੁਝ ਦੱਸਿਆ ਝਿੜਕ ਬਾਪੂ ਦੀ ਨੇਬਾਕੀ ਅਸਰ ਅੰਮੜੀ ਦੇ ਨੀਰਾਂ ਦਾ ਕੀ ਪੁੱਛਦਿਉ ਹਾਲ ਫ਼ਕੀਰਾਂ ਦਾWritten by: @gav.xxi
Jan 2, 2022
2 min
That Girl ft. Gav (Navneet Banga)
ਬੁੱਲ ਤੇਰੇ ਸੋਹਣੇ, ਜਿਵੇਂ ਪੱਤੀਆਂ ਗੁਲਾਬੀਮੁੰਡਾ ਪੀਵੇ ਨਾ ਸ਼ਰਾਬ, ਹੋਇਆ ਰਹਿੰਦਾ ਉਹ ਸ਼ਰਾਬੀਪੱਬ ਹੌਲੀ ਹੌਲੀ ਚੱਕੇ, ਤੇਰੀ ਮਿਰਗਾਂ ਜਈ ਚਾਲਮੁੰਡੇ ਡਿੱਗ ਡਿੱਗ ਜਾਣ, ਕੈਸਾ ਪਾਇਆ ਮਾਇਆਜਾਲਪਿੰਡਾਂ ਢੱਕ ਕੇ ਤੂੰ ਰੱਖੇ, ਐਵੇਂ ਕਰੇ ਨਾ ਨੁਮਾਇਸ਼ਸੀਰਤ ਸੂਰਤ ਦੀ ਸੋਹਣੀ, ਹਰ ਮੁੰਡੇ ਦੀ ਤੂੰ ਖੁਆਇਸ਼ਬੋਲਾਂ ਤੇਰਿਆਂ ਚ ਬਰਕਤ, ਜਿਵੇਂ ਰੱਬ ਦੀ ਏ ਦਾਤਜੇ ਤੂੰ ਸਾਹਮਣੇ ਸਵੇਰ, ਅੱਖੋਂ ਓਹਲੇ ਹੋਵੇਂ ਰਾਤਦਿੱਤੀ ਮਾਪਿਆ ਨੇ ਖੁੱਲ, ਤੂੰ ਵੀ ਰਹੇ ਪੁੱਤਾਂ ਵਾਂਗਹਰ ਗੱਲ ਉੱਤੇ ਪੱਕੀ, ਬਦਲੇ ਨਾ ਰੁੱਤਾਂ ਵਾਂਗ ਕਿਸੇ ਗੁਲਾਲ ਦੀ ਨਾ ਲੋੜ, ਲੱਗੇ ਸੂਟਾ ਵਿੱਚ ਸੋਹਣੀ ਤੇਰੇ ਮੁਕਾਬਲੇ ਦੀ ਰੱਬ ਕੋਲ, ਪਰੀ ਨਹੀਉਂ ਹੋਣੀ ਜੇ ਕੋਈ ਤੱਕੇ, ਨੀਵੀਂ ਪਾਵੇ, ਪਰ ਝੁਕ ਦੀ ਨਾ ਤੂੰਦੇਖ ਹੁੰਦਾ ਕੋਈ ਜ਼ੁਲਮ, ਐਵੇਂ ਰੁਕ ਦੀ ਨਾ ਤੂੰ ਹਾਸੇ ਤੇਰੇ ਦਾ ਹੈ ਮੇਲ, ਕਿਸੇ ਸੱਚੇ ਸੁਰ ਨਾਲਓਦਾਂ ਡਰਦੇ ਨੇ ਸਾਰੇ, ਅੱਖ ਵਾਲੀ ਘੂਰ ਨਾਲ ਅੱਖਾਂ ਤੇਰੀਆਂ ਸਮੁੰਦਰ, ਵਿੱਚ ਤਰਨਾ ਹੈ ਮੈਂਇਹਨਾਂ ਧੁਖਦੇ ਖ਼ਿਆਲੀ, ਠੰਡਾ ਕਰਨਾ ਹੈ ਤੈWritten By: Gav
Jan 2, 2022
1 min
Without You ft. Gav
ਰਾਹਾਂ ਵੱਖ ਸੀ ਸਾਡੀਆਂ ਫੇਰ ਕਿੱਥੇ ਥਾਂਵਾਂ ਦੇ ਮੇਲੇ ਸੀਜਦ ਖਿਆਲ ਹੀ ਹੋਏ ਇਕੱਠੇ ਨਾਫੇਰ ਕਿੱਥੇ ਸਾਹਾਂ ਦੇ ਮੇਲੇ ਸੀਅਸੀਂ ਨੀਵੇਂ ਹੋ ਕੇ ਦੇਖ ਲਿਆਉੱਚਿਆਂ ਕੋਲ਼ੋਂ ਹੋਣਾ ਵੀ ਜ਼ਰੂਰੀ ਸੀਜੋ ਸੀ ਸਹਾਰਾ ਉਹ ਵੀ ਚੂਰ ਹੋਇਆ ਨਾ ਸੀ ਸਰਨਾਮੇ ਬੱਸ ਮਗਰੂਰੀ ਸੀਸਮਾਂ ਲੰਗ ਰਿਹਾ, ਗੁਜ਼ਾਰਾ ਵੀ ਹੋ ਜਾਏਗਾਲੱਗੀ ਭਟਕਣ ਉਹ ਵੀ ਜ਼ਰੂਰੀ ਬੜੀ, ਕਿਨਾਰਾ ਵੀ ਹੋ ਜਾਏਗਾਫਟਕਾਰਾਂ ਸੀ ਬੋਲਾ ਵਿੱਚ ਜੋ ਉਹਨਾਂ ਖੁਦ ਕਦੀ ਸੁਣੀਆਂ ਨਹੀਂਮਖੌਲ ਸਮਝ ਸੀ ਸੁਣੀ ਗਏਅਸੀਂ ਕਦੀ ਵੀ ਗੱਲਾ ਪੁਣੀਆਂ ਨਹੀਂਚੰਨ ਨੂੰ ਕੀ ਫਰਕ ਸਾਡੇ ਹਾਲ ਉੱਤੇਨਾ ਹੀ ਕੋਈ ਤਾਰਾ ਸਾਡਾ ਬੇਲੀ, ਜਿਹੜਾ ਰੋ ਜਾਏਗਾਰੂਹ ਦੇ ਲੇਖਾ ਉੱਤੇ ਹਾਲੇ ਸਾਡਾ ਜ਼ੋਰ ਥੋੜਾ, ਸਾਰਾ ਵੀ ਹੋ ਜਾਏਗਾ ਪੁੰਨਾਂ ਨਾਲ ਨਾ ਸਾਡੀ ਬਣਦੀਅਸੀਂ ਬੇਲੀ ਚਿਰ ਤੋਂ ਪਾਪਾਂ ਦੇਅਸੀਂ ਧੁਖਦੇ ਅੱਗ ਹਿਜਰਾਂ ਦੀਹੱਥ ਠੂਠੇ ਝੂਠੇ ਜਾਪਾਂ ਦੇਤੇਰੇ ਨਾਲ ਸੀ ਰੌਣਕ ਸਾਡੀ ਕੱਖਾਂ ਦੀ ਕੁੱਲੀਚੱਲ ਕੋਈ ਨਾ ਹੋਲੀ ਹੋਲੀ ਮਹੱਲ ਮੁਨਾਰਾ ਵੀ ਹੋ ਜਾਏਗਾਸਾਡੇ ਪੱਲੇ ਦਾ ਭਾਰ ਹੌਲਾ ਹਾਲੇ, ਭਾਰਾ ਵੀ ਹੋ ਜਾਏਗਾ ਅਸੀਂ ਚੁਣਿਆ ਦਰਿਆ ਜ਼ਹਿਰਾਂ ਦਾ ਕਿੱਥੋਂ ਮਿਲਦੇ ਪਤਾਸੇ ਮਿਸ਼ਰੀ ਵੇ ਕੰਨ ਝੂਮਦੇ ਗੂੰਜ ਬੇਤਾਲੀ ਤੇਕਿੱਥੋਂ ਸੰਭਾਲ਼ਦੇ ਦਾਤ ਕਵੀਸ਼ਰੀ ਵੇਰਾਗਾਂ ਨੂੰ ਰੁਸਾਇਆ ਮੈਂ ਖੁਦ ਹੀਸਾਜ਼ਾਂ ਨੂੰ ਮਨਾਉਣ ਦਾ ਚਾਰਾ ਵੀ ਹੋ ਜਾਏਗਾਚੱਲ ਧੂੜ ਹੀ ਸਹੀ ਨਾਮ ਹਾਲੇ ਸਾਡਾ ਪੈਰਾ ਦੀਕੋਈ ਕਿੱਸਾ ਬਣੂ ਪਰ ਇਹਦੇ ਤੇ, ਤਾਰਾ ਵੀ ਹੋ ਜਾਏਗਾ Written By: GAV
Jan 2, 2022
2 min
Lost Ones ft. Gav
It is a poem about the betrayal, hear break, and emotions.
Jan 2, 2022
1 min