Show notes
ਜੀ ਸਲਾਮ ਆਖਣਾਂਕਹੇ ਸਤਲੁਜ ਦਾ ਪਾਣੀਆਖੇ ਬਿਆਸ ਦੀ ਰਵਾਨੀਸਾਡਾ ਜੇਹਲਮ-ਝਨਾਬ ਨੂੰਸਲਾਮ ਆਖਣਾਂਅਸੀਂ ਮੰਗਦੇ ਹਾਂ ਖੈਰਾਂਸੁਬਹ-ਸ਼ਾਮ ਆਖਣਾਂਜੀ ਸਲਾਮ ਆਖਣਾਂਰਾਵੀ ਇੱਧਰ ਵੀ ਵਗੇਰਾਵੀ ਉੱਧਰ ਵੀ ਵਗੇਲੈ ਕੇ ਜਾਂਦੀ ਕੋਈਸੁੱਖ ਦਾ ਸੁਨੇਹਾ ਜਿਹਾ ਲੱਗੇਏਦੀ ਤੋਰ ਨੂੰ ਹੀਪਿਆਰ ਦਾ ਪੈਗ਼ਾਮ ਆਖਣਾਂਅਸੀਂ ਮੰਗਦੇ ਹਾਂ ਖੈਰਾਂਸੁਬਹ-ਸ਼ਾਮ ਆਖਣਾਂਜੀ ਸਲਾਮ ਆਖਣਾਂਜਿੱਥੇ ਸੱਜਣਾਂ ਦੀ ਪੈੜਜਿੱਥੇ ਗੂੰਜਦੇ ਨੇ ਗੀਤਜਿੱਥੇ ਪੁੱਗਦੀਆਂ ਪ੍ਰੀਤਾਂਓਹੀ ਥਾਂਵਾਂ ਨੇ ਪੁਨੀਤਉਨ੍ਹਾਂ ਥਾਂਵਾਂ ਤਾਈਂਸਾਡਾ ਪ੍ਰਣਾਮ ਆਖਣਾਂਅਸੀਂ ਮੰਗਦੇ ਹਾਂ ਖੈਰਾਂਸੁਬਹ-ਸ਼ਾਮ ਆਖਣਾਂਜੀ ਸਲਾਮ ਆਖਣਾਂਸਦਾ ਮਿਲਣਾਂ ਹੈ ਸੀਨਿਆਂ 'ਚਨਿੱਘਾ ਪਿਆਰ ਲੈ ਕੇਅਤੇ ਵਿੱਛੜਣਾਂ ਏਮਿਲਣੇ ਦਾ ਇਕਰਾਰ ਲੈ ਕੇਕਿਸੇ ਸ਼ਾਮ ਨੂੰਨਾ ਅਲਵਿਦਾ ਦੀ ਸ਼ਾਮ ਆਖਣਾਂਅਸੀਂ ਮੰਗਦੇ ਹਾਂ ਖੈਰਾਂਸੁਬਹ-ਸ਼ਾਮ ਆਖਣਾਂਜੀ ਸਲਾਮ ਆਖਣਾਂ--- Send in a voice message: https://podcasters.spotify.com/pod/show/mannpreet-ratia-deol/message

