Show notes
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇਵੱਢਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾਪਰ ਬੇਦੋਸ਼ਾ ਖ਼ੂਨ ਤਾਂ ਪੱਗਾਂ ਸਿਰ ਲੱਗਾਓਹੀ ਛਿੱਟੇ ਖ਼ੂਨ ਦੇ, ਬਣ ਗਏ ਬਹਾਨਾਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂਚੌਕ–ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂਸਭ ਕੁਝ ਅੱਗ ਵਿਚ ਸੜ ਗਿਆਮਿਰਚਾਂ ਨਾ ਸੜੀਆਂਉਹ ਮਿਰਚਾਂ ਜ਼ਹਿਰੀਲੀਆਂਏਦ੍ਹੇ ਸਿਰ ਤੋਂ ਵਾਰੋਸਿਰ ਤੋਂ ਵਾਰੋ ਵਾਰ ਕੇਅੱਗ ਦੇ ਵਿਚ ਸਾੜੋ ।ਅੱਗ ਪਿਤਰਾਂ ਦੀ ਜੀਭ ਹੈਓਦੀ ਭੇਟਾ ਚਾੜ੍ਹੋਉਹ ਪਿਤਰਾਂ ਦਾ ਬੀਜਿਆਬੀਤੇ ਸੰਗ ਸਾੜੋ ।ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ ।--- Send in a voice message: https://podcasters.spotify.com/pod/show/mannpreet-ratia-deol/message

