Footprints- (Punjabi Podcast)
Footprints- (Punjabi Podcast)
SATBIR SINGH
Footprints ਨਕਸ਼ ਢੂੰਡਦੀ ਉਹ ਭਟਕਣ ਹੈ ਜੋ ਆਪਣੇ ਆਪ ਨੂੰ ਲੱਭਣ, ਪਛਾਨਣ ਤੇ ਸਿਆਨਣ ਦੇ ਯਤਨ ਵਿਚ ਕਦੇ ਨਵੇਂ ਭਰਮ ਬੁਣਦੀ ਹੈ, ਕਦੇ ਪਰਛਾਵਿਆਂ ਚ ਪਿਘਲਦੀ ਹੈ ਤੇ ਕਦੇ ਪੁਰਸਲਾਤਾਂ ਦੇ ਆਰ ਪਾਰ ਨਿਕਲ ਜਾਂਦੀ ਹੈ। ਸਮੇਂ ਦੇ ਪਾਰ ਦੀ ਦੁਨੀਆਂ ਸੁਪਨਾਉਂਦੀ ਤੇ ਕਦੇ ਹਕੀਕਤ ਦੀ ਮਿੱਟੀ ਨਾਲ ਲਿਬੜਦੀ। ਇਹ ਭਟਕਣ ਸਾਡੀ ਸਾਰਿਆਂ ਦੀ ਹੈ ਤੁਹਾਡੀ ਮੇਰੀ। ਇਹ ਉਹ ਸਵਾਲ ਨੇ ਜਿੰਨਾਂ ਦੇ ਜਵਾਬ ਨਹੀਂ ਹੁੰਦੇ, ਬਸ ਉਹਨਾਂ ਦੀ ਤਲਾਸ਼ ਹੁੰਦੀ ਹੈ। ਮੈਂ ਵੀ ਉਸੇ ਤਲਾਸ਼ ਦੀ ਭਟਕਣ ਵਿਚ ਹਾਂ। ਇਕਾਂਤ ਚ ਬੈਠ ਕੇ ਸੁਣਨਾ/ ਸੋਚਣਾ ਸ਼ਾਇਦ ਆਪਾਂ ਤਲਾਸ਼ ਦੇ ਇਸ ਸਫਰ ਵਿੱਚ ਇਕ ਦੂਜੇ ਨੂੰ ਮਿਲ ਪਈਏ। -ਸਤਿਬੀਰ - Created by Satbir Singh For more: https://linktr.ee/satbirnoor
Episode 10 ਮੋਹ ਦਾ ਮੈਟਾਫ਼ਰ (Series: Moh 1.4)
ਇਸ ਮੋਹ ਨੂੰ ਲੋਕ ਬੰਧਨ ਆਖਦੇ ਹਨ | ਹਾਂ..ਇਹ ਬੁਰਾ ਹੈ। .. ਨੈਤਿਕਤਾ ਦੇ ਅਰਥਾਂ ਚ ਤਾਂ ਬਿਲਕੁਲ ਬੁਰਾ।. ਪਰ ਇਹ ਤਾਂ ਪਿਆਰ ਤੋਂ ਵੀ ਇੱਕ ਪੈਰ ਅੱਗੇ ਦੀ ਅਵਸਥਾ ਹੈ...ਤੇ ਫੇਰ ਤਾਂ ਪਿਆਰ ਵੀ ਬੁਰਾ ਹੋਇਆ।... Written by Akash deep Narrated by Satbir  For more: https://linktr.ee/satbirnoor --- Send in a voice message: https://anchor.fm/satbirnoor/message
Nov 3, 2022
6 min
Episode 9: ਮਨ ਦਾ ਕੋਨਾ (Series: Moh 1.3)
ਕਦੇ ਕਦੇ ਮਨ ਹੁੰਦਾ ਮਨ ਦੀ ਉਹ ਨੁੱਕਰ ਲੱਭਾਂ ਜਿਥੇ ਤੂੰ ਉਹ ਬਿੰਦੀ ਲਾਈ  ਸੀ... ਤੁਰਦਾਂ  ਪਰ ਮਿਲਦੀ ਨਹੀਂ.. ਖੋਜ ਮਿਲ ਜਾਣ  ਤੋਂ ਜ਼ਿਆਦਾ ਸਕੂਨ ਦਿੰਦੀ ਹੈ... ਉਂਵੇ ਜਿਵੇਂ ਪਿਆਸ ਰੱਜ ਤੋਂ... ਤੁਰਨਾ ਮੰਜ਼ਿਲ ਤੋਂ....ਉਂਵੇ ਜਿਵੇਂ ਪਾਣੀ ਤੋਂ ਜ਼ਿਆਦਾ ਠੰਡਕ ਤੇ ਸੂਰਜ ਤੋਂ ਨਿੱਘੀ ਧੁੱਪ.... Written by Akash deep  Narrated by Satbir https://linktr.ee/satbirnoor --- Send in a voice message: https://anchor.fm/satbirnoor/message
Oct 27, 2022
6 min
Episode 8: ਅਤੀਤ ਦਾ ਝੱਗਾ (Series: ਮੋਹ 1.2)
ਅਤੀਤ ਦਾ ਝੱਗਾ 1.2 (Series; ਮੋਹ) ਅਤੀਤ ਦੇ ਝੱਗੇ 'ਚ ਕਿੰਨੇ ਹੀ ਰੰਗਾਂ ਦੇ ਬਟਨ ਲੱਗੇ ਨੇ...ਭਾਂਤ ਭਾਂਤ ਦੀਆਂ ਰੀਲਾਂ ਨਾਲ,ਆਪਣੇ ਹੀ ਕਿਸਮ ਦੀ ਖੇਡ ਜਿਹਾ ਹੈ ਇਹ ਸਭ ਕੁਝ... Written by Akash Deep, Narrated by; Satbir, Poetry: Sigmund Freud & Gurpreet Mansa For more: https://linktr.ee/satbirnoor --- Send in a voice message: https://anchor.fm/satbirnoor/message
Oct 21, 2022
7 min
Episode 7: ਧਰਤੀ ਦਾ ਹਰਾ ਕੋਨਾ (Series: ਮੋਹ 1.1)
ਧਰਤੀ ਦਾ ਹਰਾ ਕੋਨਾ 1.1 (Series: ਮੋਹ) ਇਹਨਾ ਖ਼ੂਬਸੂਰਤ ਪਹਾੜਾਂ ਦੀ ਤਮਾਮ ਦੂਰੀ ਨੂੰ ਕਿਓ ਨਾ ਪੈਰਾਂ ਨਾਲ ਨਾਪਿਆ ਜਾ ਸਕਣ ਦਾ ਵਰ ਮਿਲਿਆ ਹੁੰਦਾ; ਇਹਨਾ ਨਿੱਕੇ ਸੋਹਣੇ ਪੰਛੀਆਂ ਦੀਆਂ ਆਵਾਜ਼ਾਂ ਦਾ ਕੋਈ ਏਨਾ ਹੀ ਸੋਹਣਾ ਪਿਆਰਾ ਅਨੁਵਾਦ ਕਿਓ ਨਹੀ ਹਿੱਸੇ ਆਇਆ... ਭਲਾਂ ਸੇਬਾਂ ਦੇ ਖੁਸ਼ਕ ਰੁੱਖਾਂ ਤੇ ਮੰਡਰਾ ਰਹੀਆਂ ਇਹ ਨਿੱਕੀਆਂ ਚਿੜੀਆ ਇਕ ਦੂਜੇ ਨੂੰ ਕੀ ਕਹਿੰਦੀਆਂ ਹੋਣੀਆਂ... Written by Akash deep, Narrated by Satbir, Poetry: Shiv Raj For More: https://linktr.ee/satbirnoor --- Send in a voice message: https://anchor.fm/satbirnoor/message
Oct 13, 2022
9 min
Episode 6: Thud ਥੱਡ
ਸੰਸਾਰ ਦੀ ਇਸ ਸਰਕਸ ਵਿਚ ਹਰ ਬੰਦਾ ਰੱਸੇ ਤੇ ਤੁਰ ਰਿਹਾ ਹੈ ਤੇ ਹਰ ਬੰਦੇ ਲਈ ਸਾਮ੍ਹਣੇ ਵਾਲੇ ਰੱਸੇ ਤੇ ਤੁਰਦਾ ਬੰਦਾ ਉਹਦਾ ਦਰਸ਼ਕ ਹੈ। ਦੋਹਾਂ ਜਣਿਆਂ ਨੂੰ ਦੂਹਰਾ ਤਣਾਅ ਹੈ। ਇੱਕ - ਰੱਸੇ ਤੇ ਤੁਰਨ ਦਾ, ਦੂਜਾ - ਉਹਨੂੰ ਪਲ ਪਲ ਪਰਖਦੀ ਅੱਖ ਦਾ। Written By: Dr. Sukhpal Narrated by: Satbir For more: https://linktr.ee/satbirnoor --- Send in a voice message: https://anchor.fm/satbirnoor/message
Oct 6, 2022
36 min
Episode 5 ਮੈਂ ਤੇ ਉਹ ਪਰਿੰਦਾ
ਮੈਂ ਤੇ ਉਹ ਪਰਿੰਦਾ ਵੇਖ ਰਹੇ ਹਾਂ, ਅਸੀਂ ਇਕ ਦੂਸਰੇ ਦਾ ਨਾਮ ਵੀ ਨਹੀਂ ਜਾਣਦੇ , ਮੈਨੂੰ ਨਹੀਂ ਪਤਾ ਉਹ ਮੇਰੇ ਬਾਰੇ ਕੀ  ਸੋਚ ਰਿਹਾ ਹੈ, ਨਾ ਹੀ ਉਸਨੂੰ ਪਤਾ ਹੈ ਮੈਂ ਉਸ ਬਾਰੇ ਕੀ ਸੋਚ ਰਿਹਾਂ ਹਾਂ, ਦਿਨ ਢਲ ਰਿਹਾ ਹੈ..... by Satbir Singh Noor For More https://linktr.ee/satbirnoor --- Send in a voice message: https://anchor.fm/satbirnoor/message
Sep 29, 2022
9 min
Episode 4 ਰੰਗ ਬੇਰੰਗ
ਸਾਡੇ ਰੰਗਾਂ ਦੀ ਤਸਵੀਰ ਸਿਰਫ ਅਸੀਂ ਵੇਖ ਸਕਦੇ ਹਾਂ ਕੋਈ ਹੋਰ ਨਹੀਂ | ਜਿਹੜਾ ਰੰਗ ਪਾ ਕੇ ਸਾਨੂੰ ਖੁਸ਼ੀ ਮਿਲੇ ਉਹੀ ਸਾਡਾ ਰੰਗ ਹੈ By Satbir Singh Noor For more https://linktr.ee/satbirnoor --- Send in a voice message: https://anchor.fm/satbirnoor/message
Sep 22, 2022
6 min
Episode 3 ਆਧੁਨਿਕਤਾ ਦੇ ਬੱਦਲ
ਤੁਸੀਂ ਜਿਥੇ ਵੀ ਜਾਓਗੇ ਆਧੁਨਿਕਤਾ ਦੇ ਬੱਦਲ ਤੁਹਾਡੇ ਸਿਰ ਤੇ ਰਹਿਣਗੇ  By Satbir Singh For more https://linktr.ee/satbirnoor --- Send in a voice message: https://anchor.fm/satbirnoor/message
Sep 15, 2022
8 min
Episode 2 ਓੜਕ ਓੜਕ ਭਾਲ ਥਕੇ
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ ਇਸ ਧਰਤੀ ਤੋਂ ਪਾਰ ਅਨੇਕਾਂ ਧਰਤੀਆਂ ਹਨ ਫਿਰ ਅਸੀਂ ਅਸੀਂ ਧਰਤੀ ਉੱਤੇ ਕਿਉਂ ਤੇ ਕਿਵੇਂ ਬੱਝ ਗਏ ਹਾਂ?   By Satbir Singh Noor Created by Satbir Singh Follow me  https://linktr.ee/satbirnoor --- Send in a voice message: https://anchor.fm/satbirnoor/message
Sep 9, 2022
7 min
Episode 1 ਕੀ ਤੁਸੀਂ ਸਭ ਤੋਂ ਵੱਖਰੇ ਹੋ?
ਤੁਸੀਂ ਲੱਖਾਂ ਕਰੋੜਾਂ ਉਹਨਾਂ ਲੋਕਾਂ ਨਾਲ ਘਿਰੇ ਹੁੰਦੇ ਹੋ ਜਿਹੜੇ ਖੁਦ ਆਪ ਵੀ ਸਭ ਤੋਂ ਵੱਖਰੇ ਹੁੰਦੇ ਨੇ | ਕਿਸੇ ਨਾ ਕਿਸੇ ਅਵਤਾਰ ਵਿਚ ਚਿਹਰੇ ਵਿਚ ਆਪੋ ਆਪਣੇ ਦ੍ਰਿਸ਼ਟੀਕੋਣ ਵਿਚ... By Satbir Singh Noor Created by Satbir Singh Follow me on:  https://linktr.ee/satbirnoor --- Send in a voice message: https://anchor.fm/satbirnoor/message
Jul 28, 2022
6 min