
ਸ਼ਬਦ ਜੰਗ - ਸੇਵਕ ਸਿੰਘ
ਸ਼ਬਦ ਸਿੱਖ ਲਈ ਗੁਰੂ ਹੈ ਤੇ ਸ਼ਬਦ ਰੂਪ ਵਿਚ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਗਤ ਗੁਰੂ ਆਖਦੇ ਮੰਨਦੇ ਹਨ। ਜਦੋਂ ਸ਼ਬਦ ਨੂੰ ਗੁਰੂ ਮੰਨਣ ਦੇ ਨਾਲ ਨਾਲ ਦੁਨਿਆਵੀ ਵਿਦਿਆ ਪੱਖੋਂ ਸ਼ਬਦਾਂ, ਬੋਲੀ ਅਤੇ ਲਿਪੀ ਦੀ ਉੱਚ ਵਿਦਿਆ ਹਾਸਲ ਕੋਈ ਜਿਗਿਆਸੂ ਜਦੋਂ ਅਸਾਵੀਂ ਜੰਗ ਬਾਰੇ ਸਵਾਲਾਂ ਦਾ ਉੱਤਰ ਲੱਭਦਿਆਂ ਉਤਰੇ ਵਿਚਾਰਾਂ ਨੂੰ ਲਿਖਤੀ ਰੂਪ ਦਿੰਦਾ ਹੈ ਤਾਂ “ਸ਼ਬਦ ਜੰਗ” ਨਾ ਦੀ ਕਿਤਾਬ ਜਨਮਦੀ ਹੈ।
Apr 30, 2024

ਜਦੋਂ ਚਮਕੀਲਾ ਮਨੋਰੰਜਨ ਉਦਯੋਗ ਦਾ ਹਾਲੇ ਵੀ ਆਦਰਸ਼ ਆਈਕਨ ਹੈ ਤਾਂ ਪੰਜਾਬੀ ਸੱਭਿਆਚਾਰ ਦਾ ਪਤਨ ਹੋਣਾ ਤੈਅ ਹੈ- ਤਸਕੀਨ
1
ਫਿਲਮ ਦੇ ਪ੍ਰਸੰਗ ਵਿੱਚ ਚਮਕੀਲੇ ਬਾਰੇ ਤਸਕੀਨ ਨੇ ਉਸਦੇ ਗੀਤਾਂ ਦੇ ਹਵਾਲੇ ਨਾਲ “ਹਰੀ ਕ੍ਰਾਂਤੀ ਦਾ ਵਿਚਾਰਧਾਰਕ ਮਸੀਹਾ- ਅਮਰ ਸਿੰਘ ਚਮਕੀਲਾ” ਲੇਖ ਲਿਖਿਆ। ਇਹ ਲੇਖ ਚਮਕੀਲੇ ਬਾਰੇ ਬਣਾਈ ਜਾ ਰਹੀ ਸਰਕਾਰੀ ਅਤੇ ਮਨੋਰੰਜਨੀ ਉਦਯੋਗ ਦੀ ਸਮਝ ਨੂੰ ਰੱਦ ਕਰਦਾ ਹੈ। ਤਸਕੀਨ ਪੰਜਾਬ ਦੇ ਲੋਕਾਂ ਦੇ ਦੋਹਰੇ ਕਿਰਦਾਰ ਨੂੰ ਉਜਾਗਰ ਕਰਦਾ ਹੈ ਜਿਹੜੇ ਇੱਕ ਪਾਸੇ ਔਰਤ ਨੂੰ ਖੁੱਲਾ ਭੋਗਣ ਦੇ ਹਾਮੀ ਹਨ ਅਤੇ ਦੂਜੇ ਪਾਸੇ ਉਸ ਨੂੰ ਪਰਦਿਆਂ ਅੰਦਰ ਬੰਨ ਕੇ ਰੱਖਣ ਦੇ ਹਾਮੀ ਹਨ ਚਮਕੀਲਾ ਕੁਝ ਇਸ ਤਰ੍ਹਾਂ ਦੇ ਹੀ ਵਰਤਾਰਿਆਂ ਦਾ ਹੀ ਸੰਦ ਸੀ ਅਤੇ ਪੰਜਾਬ ਵਿੱਚ ਹੁਣ ਉਹ ਅਜਿਹਿਆਂ ਦਾ ਹੀ ਆਈਕਨ ਹੈ। ਇਸ ਤਰ੍ਹਾਂ ਦੇ ਵਰਤਾਰਿਆਂ ਨੂੰ ਸਮਝਣ ਦਾ ਸਿਧਾਂਤਕ ਆਧਾਰ ਸੇਵਕ ਸਿੰਘ ਦੀ ਕਿਤਾਬ “ਸ਼ਬਦ ਜੰਗ” ਵਿੱਚੋਂ ਮਿਲਦਾ ਹੈ। ਇਹ ਲਿਖਤ ਮੂਲ ਰੂਪ ਵਿੱਚ ਸ਼ਬਦ ਜੰਗ ਕਿਤਾਬ ਵਿੱਚੋਂ ਮਨੋਰੰਜਨ, ਸਾਹਿਤ ਅਤੇ ਕਲਾ ਦੇ ਵਿਆਖਿਆ ਜਾਂ ਪ੍ਰਚਾਰ ਸਾਧਨ ਬਣਨ ਬਾਰੇ ਦਿੱਤੀਆਂ ਧਾਰਨਾਵਾਂ ਅਤੇ ਦੂਜੇ ਪਾਸੇ ਚਮਕੀਲੇ ਦੇ ਪ੍ਰਸੰਗ ਵਿੱਚ ਤਸਕੀਨ ਦੇ ਲੇਖ ਨੂੰ ਆਧਾਰ ਬਣਾ ਕੇ ਹੀ ਲਿਖੀ ਗਈ ਹੈ। ਵਧੇਰੇ ਗੱਲਾਂ ਸਿੱਧੇ ਰੂਪ ਵਿੱਚ ਤਸਕੀਨ ਦੀਆਂ ਟੂਕਾਂ ਵਜੋਂ ਹੀ ਦਰਜ ਹਨ।
Apr 19, 2024
19 min

ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦਾ ਜਨਮ 8 ਅਗਸਤ 1876 ਈਸਵੀ ਨੂੰ ਬੇਲਗਰਾਵਿਆ (ਇੰਗਲੈਂਡ) ਵਿਖੇ ਹੋਇਆ। ਉਸਦੇ ਪਿਤਾ ਮਹਾਰਾਜਾ ਦਲੀਪ ਸਿੰਘ ਸ਼ੇਰੇ ਪੰਜਾਬ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸਨ। ਜਿਸ ਨੂੰ ਪੰਜਾਬ ਦੇ ਬ੍ਰਿਟਿਸ਼ ਰਾਜ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਜਲਾਵਤਨ ਕਰਕੇ ਇੰਗਲੈਂਡ ਭੇਜ ਦਿੱਤਾ ਗਿਆ ਸੀ।
Mar 12, 2024
11 min

ਗੁਰਦੁਆਰਿਆਂ ਦੀ ਆਜ਼ਾਦੀ ਤੇ ਪਵਿੱਤਰਤਾ ਲਈ ਅਨੇਕਾਂ ਸਿੰਘਾਂ ਨੇ ਆਪਣੇ ਜੀਵਨ ਲੇਖੇ ਲਾਏ ਹਨ ਤੇ ਅਮਰ ਪਦਵੀ ਪਾ ਗਏ ਹਨ। ਇਨ੍ਹਾਂ ਸ਼ਹੀਦਾਂ ਵਿਚੋਂ ਬਾਬਾ ਦੀਪ ਸਿੰਘ ਜੀ ਉਹ ਮਹਾਨ ਸ਼ਹੀਦ ਹਨ, ਜਿਨ੍ਹਾਂ 80 ਸਾਲ ਦੀ ਬਿਰਧ ਆਯੂ ਵਿਚ ਅਜਿਹੀ ਤਲਵਾਰ ਚਲਾਈ, ਸ੍ਰੀ ਦਰਬਾਰ ਸਾਹਿਬ ਤਕ ਅਪੜਨ ਦਾ ਪ੍ਰਣ ਅਨੋਖੇ ਢੰਗ ਨਾਲ ਪੂਰਾ ਕਰਕੇ ਦਿਖਾਇਆ ਤੇ ਇਤਿਹਾਸ ਵਿਚ ਇਕ ਅਜਿਹੇ ਕਾਂਡ ਦਾ ਵਾਧਾ ਕੀਤਾ, ਜਿਸ ਵਰਗੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਹੋਰ ਕਿਧਰੇ ਨਹੀਂ ਮਿਲਦੀ।
ਅਹਿਮਦ ਸ਼ਾਹ ਅਬਦਾਲੀ ਨੇ ਕਈ ਵਾਰ ਭਾਰਤ ’ਤੇ ਹਮਲਾ ਕੀਤਾ ਤੇ ਹਰ ਵਾਰ ਉਹਦਾ ਰਾਹ ਰੋਕਣ ਵਾਲੇ, ਉਹਦੀ ਫੌਜ ਨੂੰ ਨੁਕਸਾਨ ਪਹੁੰਚਾਉਣ ਵਾਲੇ ਤੇ ਉਹਦੇ ਥਾਪੇ ਹਾਕਮਾਂ ਦੀ ਅਥਾਰਟੀ ਨੂੰ ਚੈਲਿੰਜ ਕਰਨ ਵਾਲੇ ਸਿੱਖਾਂ ਤੋਂ ਉਹ ਬਹੁਤ ਦੁਖੀ ਸੀ। ਪੰਜਾਬ ਥਾਂ-ਥਾਂ ਸਿੱਖਾਂ ਦੇ ਜਥੇ (ਮਿਸਲਾਂ) ਛਾ ਗਏ ਸਨ ਤੇ ਉਨ੍ਹਾਂ ਨੇ ਅਮਲੀ ਤੌਰ `ਤੇ ਇਥੋਂ ਦੀ ਹਕੂਮਤ ਨੂੰ ਨਕਾਰਾ ਕਰ ਦਿੱਤਾ ਸੀ। ਰਾਖੀ ਸਿਸਟਮ ਚਾਲੂ ਕਰਕੇ ਸਿੱਖਾਂ ਨੇ ਲੋਕਾਂ ਨੂੰ ਸਰਕਾਰ ਦੀ ਥਾਂ ਆਪਣੀ ਅਗਵਾਈ ਵਿਚ ਆਉਣ ਲਈ ਰਾਹ ਬਣਾ ਦਿੱਤਾ।
ਅਹਿਮਦ ਸ਼ਾਹ ਅਬਦਾਲੀ ਨੇ ਇਹ ਹਾਲਤ ਦੇਖ ਕੇ ਕਰੜੇ ਤੇ ਜ਼ਾਲਮ ਇਨਸਾਨ ਜਹਾਨ ਖਾਨ ਨੂੰ ਲਾਹੌਰ ਦਾ ਗਵਰਨਰ ਨੀਯਤ ਕੀਤਾ ਤੇ ਉਸ ਨੂੰ ਇਸ ਗੱਲ ਦੀ ਪੱਕੀ ਕੀਤੀ ਕਿ ਉਹ ਸਿੱਖਾਂ ਦੀ ਹਸਤੀ ਤੇ ਨਾਮੋ-ਨਿਸ਼ਾਨ ਖਤਮ ਕਰਨ ਲਈ ਆਪਣੀ ਪੂਰੀ ਵਾਹ ਲਾ ਦੇਵੇ। ਜਹਾਨ ਖਾਨ ਨੇ ਵੀ ਅਜਿਹੇ ਫੌਜੀ ਦਸਤੇ ਪਿੰਡਾਂ ਵਿਚ ਭੇਜ ਦਿੱਤੇ, ਜਿਨ੍ਹਾਂ ਘਰ-ਘਰ ਪੁਛ-ਪੜਤਾਲ ਕਰਕੇ ਸਿੱਖਾਂ ਨੂੰ ਖਤਮ ਕਰਨ ਦੇ ਪ੍ਰੋਗਰਾਮ ’ਤੇ ਅਮਲ ਸ਼ੁਰੂ ਕਰ ਦਿੱਤਾ। ਇਸ ਹਤਿਆਰੇ ਕਦਮ ਨਾਲ ਪਿੰਡਾਂ ਵਿਚ ਸਿੱਖ ਨਜ਼ਰ ਆਉਣੇ ਬੰਦ ਹੋ ਗਏ ਤੇ ਸਭ ਦੂਰ ਦੁਰਾਡੇ ਜੰਗਲਾਂ ਵਿਚ ਚਲੇ ਗਏ।
ਜਹਾਨ ਖਾਨ ਨੂੰ ਕਿਸੇ ਨੇ ਦੱਸਿਆ ਕਿ ਜਦ ਤਕ ਅੰਮ੍ਰਿਤਸਰ ਵਿਚ ਸਿੱਖਾਂ ਦਾ ਸਰੋਵਰ ਤੇ ਦਰਬਾਰ ਸਾਹਿਬ ਕਾਇਮ ਹੈ, ਇਹ ਖਤਮ ਨਹੀਂ ਹੋ ਸਕਦੇ। ਕਿਤਨੀ ਵੀ ਸਖਤੀ ਕਰ ਲਈਏ, ਇਹ ਦਿਲ ਨਹੀਂ ਹਾਰਨਗੇ। ਇਥੇ ਸਰੋਵਰ ਵਿਚ ਇਸ਼ਨਾਨ ਕਰਕੇ ਦਰਬਾਰ ਸਾਹਿਬ ਮੱਥਾ ਟੇਕ ਕੇ ਇਨ੍ਹਾਂ ਨੂੰ ਨਵਾਂ ਜੀਵਨ, ਨਵਾਂ ਉਤਸ਼ਾਹ ਤੇ ਨਵਾਂ ਜੋਸ਼ ਮਿਲ ਜਾਂਦਾ ਹੈ, ਇਸ ਲਈ ਇਹ ਜੀਵਨ ਸੋਮਾ ਖਤਮ ਕੀਤਾ ਜਾਏ। ਜਹਾਨ ਖਾਨ ਨੇ ਅੰਮ੍ਰਿਤਸਰ ਨੂੰ ਆਪਣਾ ਹੈੱਡ ਕੁਆਟਰ ਬਣਾ ਲਿਆ ਤੇ ਸਿੱਖਾਂ ਦੇ ਜਜ਼ਬਾਤ ਕੁਚਲਣ ਲਈ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਢਾਹ ਦਿੱਤਾ ਤੇ ਪਵਿੱਤਰ ਸਰੋਵਰ ਨੂੰ ਪੂਰ ਦਿੱਤਾ। ਇਹ ਗੱਲ 1760 ਈਸਵੀ ਦੀ ਹੈ।
ਜਹਾਨ ਖਾਨ ਦੀ ਇਸ ਕਾਰਵਾਈ ਦੀ ਖ਼ਬਰ ਸਿੱਖਾਂ ਨੂੰ ਦੂਰ-ਦੁਰਾਡੇ ਜੰਗਲਾਂ ਵਿਚ ਵੀ ਜਾ ਪਹੁੰਚੀ ਤੇ ਸਾਰੀ ਸਿੱਖ ਕੌਮ ਵਿਚ ਗ਼ਮ ਤੇ ਗੁੱਸੇ ਦੀ ਲਹਿਰ ਫੈਲ ਗਈ। ਇਨ੍ਹਾਂ ਦਿਨਾਂ ਵਿਚ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ (ਬਠਿੰਡਾ) ਵਿਚ ਰਹਿੰਦੇ ਸਨ। ਬਾਬਾ ਦੀਪ ਸਿੰਘ ਜੀ ਇਥੋਂ ਦੇ ਜੰਮਪਲ ਨਹੀਂ ਸਨ। ਆਪ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਪਹੁਵਿੰਡ ਦੇ ਰਹਿਣ ਵਾਲੇ ਸਨ ਤੇ ਜਦ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖ਼ਾਲਸੇ ਨੂੰ ਖੰਡੇ ਦਾ ਅੰਮ੍ਰਿਤ-ਬਖਸ਼ਿਆ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਨੇ ਵੀ ਆਪਣੀ ਭਰ ਜਵਾਨੀ ਦੇ ਦਿਨਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਹੱਥਾਂ ਤੋਂ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ। ਆਪਣੇ ਸਮੇਂ ਦੇ ਉੱਘੇ ਵਿਦਵਾਨ ਸਨ। ਭਾਈ ਮਨੀ ਸਿੰਘ ਜੀ ਨਾਲ ਮਿਲ ਕੇ ਦਸਮ ਪਾਤਸ਼ਾਹ ਦੇ ਹੁਕਮ ਅਨੁਸਾਰ ਲਿਖਾਈ ਦਾ ਕੰਮ ਕਰਦੇ ਰਹੇ।
ਜਦ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਬੀੜ ਦੀ ਤਿਆਰੀ ਦਾ ਕੰਮ ਮੁੜ ਕੇ ਆਰੰਭਿਆ ਤਾਂ ਉਸ ਸਮੇਂ ਨਾਲ ਸੇਵਾ ਕਰਨ ਦਾ ਬਾਬਾ ਦੀਪ ਸਿੰਘ ਜੀ ਨੂੰ ਵੀ ਮੌਕਾ ਮਿਲਿਆ। ਸੁੰਦਰ ਲਿਖਾਈ ਤੇ ਵਿਦਵਤਾ ਕਰਕੇ ਆਪ ਦੀਆਂ ਲਿਖੀਆਂ ਬੀੜਾਂ ਦਾ ਪ੍ਰਕਾਸ਼ ਉਸ ਸਮੇਂ ਚਾਰੇ ਤਖ਼ਤ ਸਾਹਿਬ `ਤੇ ਕੀਤਾ ਗਿਆ। ਜਦ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਗਏ ਤਾਂ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਦੀ ਸੇਵਾ ਦਾ ਕੰਮ ਸੌਂਪ ਗਏ ਤੇ ਉਸ ਸਮੇਂ ਤੋਂ ਲੈ ਕੇ 1760 ਤਕ ਬਾਬਾ ਦੀਪ ਸਿੰਘ ਜੀ ਇਸੇ ਥਾਂ ਰਹੇ ਤੇ ਸਿੱਖੀ ਦਾ ਪ੍ਰਚਾਰ ਤੇ ਗੁਰਮਤਿ ਦੀ ਵਿਆਖਿਆ ਕਰਕੇ ਇਸ ਸਿੱਖ ਕੇਂਦਰ ਦਮਦਮਾ ਸਾਹਿਬ ਨੂੰ ਚਲਾਉਂਦੇ ਰਹੇ।
ਜਦ ਸ੍ਰੀ ਦਰਬਾਰ ਸਾਹਿਬ ਦੇ ਹੋਏ ਅਪਮਾਨ ਦੀ ਖ਼ਬਰ ਆਪ ਨੂੰ ਪਹੁੰਚੀ ਤਾਂ ਦਿਲ ’ਤੇ ਅਕਹਿ ਸੱਟ ਵੱਜੀ। ਅੰਦਰੋਂ ਦਿਲ ਨੇ ਟੁੰਬਿਆ ਤੇ ਉਸੇ ਵੇਲੇ ਆਪ ਨੇ ਸੀ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ ਤੇ ਆਸ-ਪਾਸ ਦੇ ਸਿੱਖ ਟਿਕਾਣਿਆਂ 'ਤੇ ਇਤਲਾਹ ਭੇਜ ਦਿੱਤੀ। ਆਪ ਦੀ ਸ਼ਖ਼ਸੀਅਤ ਦਾ ਬੜਾ ਸਤਿਕਾਰ ਤੇ ਪ੍ਰਭਾਵ ਸੀ, ਇਸ ਲਈ ਝਟਪਟ ਸਿੰਘ ਆਪ ਦੀ ਅਗਵਾਈ ਹੇਠ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਮਾਲਵੇ 'ਚੋਂ ਕੂਚ ਕਰਦਿਆਂ ਕਰਦਿਆਂ, ਖ਼ਾਲਸਾ ਦਲ ਦੀ ਗਿਣਤੀ ਪੰਜ ਹਜ਼ਾਰ ਤੋਂ ਵੱਧ ਗਈ।
ਦਰਿਆ ਪਾਰ ਕਰਕੇ ਸਿੰਘ ਮਾਝੇ ਵਿਚ ਦਾਖਲ ਹੋ ਗਏ ਤੇ ਇਥੇ ਮਝੈਲ ਸਿੰਘ ਵੀ ਉਨ੍ਹਾਂ ਨਾਲ ਮਿਲ ਗਏ। ਸੁੰਦਰ ਪੁਸ਼ਾਕਾ ਪਾ ਕੇ ਸ਼ਹੀਦੀ ਗਾਨੇ ਬੰਨ੍ਹ ਲਏ ਤੇ ਬਾਬਾ ਦੀਪ ਸਿੰਘ ਨੇ ਇਕ ਲਕੀਰ ਖਿੱਚੀ ਕਿ ਜੋ ਸ਼ਹੀਦੀ ਪਾਣ ਲਈ ਤਿਆਰ ਹੈ, ਉਹ ਇਸ ਲਕੀਰ ਨੂੰ ਪਾਰ ਕਰੇ। ਸਭ ਸਿੰਘ ਲਕੀਰ ਟੱਪ ਗਏ ਤੇ ਜੈਕਾਰੇ ਛੱਡਦੇ ਅੰਮ੍ਰਿਤਸਰ ਵੱਲ ਵਧਣ ਲੱਗੇ
ਅੰਮ੍ਰਿਤਸਰ ਸ਼ਹਿਰ ਤੋਂ ਪੰਜ ਮੀਲ ਬਾਹਰ ਪਿੰਡ ਗੋਹਰਵਾਲ ਵਿਚ ਜਹਾਨ ਖਾਨ 20 ਹਜ਼ਾਰ ਫੌਜ ਲੈ ਕੇ ਆਇਆ। ਬੜੀ ਜ਼ਬਰਦਸਤ ਲੜਾਈ ਹੋਈ। ਗੁੱਸੇ ਤੇ ਜੋਸ਼ ਵਿਚ ਸਿੰਘਾਂ ਨੇ ਅਜੇਹਾ ਹਮਲਾ ਕੀਤਾ ਕਿ ਜਹਾਨ ਖਾਨ ਦੀ ਫੌਜ ਮੁਕਾਬਲੇ 'ਤੇ ਖੜੇ ਹੋਣ ਦਾ ਹੌਂਸਲਾ ਨਾ ਕਰ ਸਕੀ। ਉਹਦੀ ਫੌਜ ਪਿੱਛੇ ਹਟਦੀ ਗਈ ਤੇ ਸਿੰਘ ਤਲਵਾਰ ਵਾਂਹਦੇ ਸ਼ਹਿਰ ਦੇ ਨੇੜੇ ਆ ਗਏ।
ਬਾਬਾ ਦੀਪ ਸਿੰਘ ਜੀ ਦੇ ਸਹਾਇਕ ਸ. ਦਿਆਲ ਸਿੰਘ ਜੀ ਨੇ ਇਸ ਸਮੇਂ ਕਮਾਲ ਬੀਰਤਾ ਦਿਖਾਈ। ਆਪਣੇ 50 ਜਵਾਨਾਂ ਦਾ ਜਥਾ ਲੈ ਕੇ ਇਹ ਸ਼ੇਰ ਖੁਰਦ ਪਠਾਣੀ ਫੌਜ ਨੂੰ ਚੀਰਦਾ ਹੋਇਆ ਜਹਾਨ ਖਾਨ ਦੇ...
Jan 26, 2024
8 min

ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ॥
ਦੀਨ ਮਜਬ ਦਾ ਜੁਧ ਜੁ ਕੀਨਾ ਖੰਡਾ ਫੜਿਆ ਦੁਧਾਰਾ ਹੈ ॥
ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਿਸਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਜਦੋਂ ਤਖਤ ਸ੍ਰੀ ਅਕਾਲ ਬੁੰਗਾ ਪਰਗਟ ਕੀਤਾ ਗਿਆ ਉਸੇ ਸਮੇਂ ਵਿਚ ਸੱਚੇ ਪਾਤਿਸਾਹ ਨੇ ਅਕਾਲੀ ਫੌਜ ਦਾ ਮੁੱਢ ਬੰਨਿਆ। ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਅਕਾਲੀ ਪਰੰਪਰਾ ਨੇ ਬੁਲੰਦੀ ਹਾਸਲ ਕੀਤੀ। ਬੁੱਢਾ ਦਲ, ਮਿਸਲ ਸ਼ਹੀਦਾਂ ਅਤੇ ਬਾਬਾ ਬੀਰ ਸਿੰਘ ਨੌਰੰਗਾਬਾਦੀ ਅਠਾਰਵੀਂ ਸਦੀ ਵਿਚ ਗੁਰੂ ਖਾਲਸਾ ਪੰਥ ਵਿਚ ਪੰਥ ਅਕਾਲੀ ਪਰੰਪਰਾ ਨੂੰ ਨਿਭਾਉਣ ਵਾਲੇ ਸਿਰਮੌਰ ਜਥੇ ਸਨ। ਫਿਰੰਗੀ ਦੇ ਪੰਜਾਬ ਵਿਚ ਕਬਜ਼ੇ ਤੋਂ ਬਾਅਦ ਅਕਾਲੀ ਸਿੰਘਾਂ ਨੂੰ ਹਕੂਮਤੀ ਜ਼ਬਰ ਨਾਲ ਖਤਮ ਕਰਨ ਦਾ ਯਤਨ ਕੀਤਾ ਗਿਆ ਤੇ ਸਿੱਖ ਸੰਸਥਾਵਾਂ ਦੇ ਨਿਜ਼ਾਮ ਵਿਚ ਵਿਗਾੜ ਆਏ। ਜਿਸ ਵਿਚ ਨਵੀਂ ਕਿਸਮ ਦਾ ਅਕਾਲੀ ਦਲ ਬਣਿਆ।
ਸ਼ੁਰੂ ਦੇ ਪੰਜ ਸਾਲ ਨਵੇਂ ਅਕਾਲੀ ਦਲ ਨੇ ਅਹਿਮ ਯੋਗਦਾਨ ਪਾਇਆ, ਪਰ ਨਵੇਂ ਅਕਾਲੀ ਲ ਦੀ ਨੀਂਹ ਅਸਲ ਅਕਾਲੀ ਪਰੰਪਰਾ ਉਤੇ ਨਾ ਟਿਕੀ ਹੋਣ ਕਾਰਨ ਕੁਝ ਚਿਰ ਬਾਅਦ ਥਿੜਕਣੀ ਸ਼ੁਰੂ ਹੋ ਗਈ ਤੇ ਦੀ ਦੇ ਅੰਤ ਤੱਕ ਪਹੁੰਚਦਿਆਂ ਕਈ ਮਾੜੇ ਲੋਕ ‘ਅਕਾਲੀ’ ਨਾਮ ਦੀ ਆੜ ਲੈ ਕੇ ਲੁੱਟ ਮਾਰ ਕਰਨ ਵਾਲੇ ਪੈਦਾ ਹੋ ਗਏ ਅਤੇ ਵਰਤਮਾਨ ਸਮੇਂ ਵਿਚ ਅਕਾਲੀ ਦਲ ਵਿਚ ਅਕਾਲੀ ਪਰੰਪਰਾ ਬਿਲਕੁਲ ਹੀ ਅਲੋਪ ਹੋ ਗਈ ਹੈ, ਸੋ ਅੱਜ ਦੇ ਸਮੇਂ ਵਿਚ ਅਤਿ ਜਰੂਰੀ ਹੋ ਗਿਆ ਹੈ ਕਿ ਗੁਰਸੰਗਤ ਅਤੇ ਖਾਸ ਕਰਕੇ ਹੁਣ ਦੇ ‘ਨਵੀਨ ਅਕਾਲੀ’ ਕਹਾਉਣ ਵਾਲਿਆਂ ਵਿਚ ਅਕਾਲੀ ਪਰੰਪਰਾ ਦੇ ਪੁਰਾਤਨ ਸਖਸ਼ੀ ਅਤੇ ਸੰਗਤੀ ਉੱਚੇ ਆਦਰਸ਼ ਦਾ ਪ੍ਰਚਾਰ ਕੀਤਾ ਜਾਏ।
ਬੁਨਿਆਦੀ ਗੁਣ:
ਅਕਾਲੀ ਉਹ, ਜੋ ਇਕ ਅਕਾਲ ਉਤੇ ਟੇਕ ਰੱਖੇ।
ਅਕਾਲੀ ਉਹ, ਜੋ ਆਪ ਨਾਮ ਬਾਣੀ ਦਾ ਪ੍ਰੇਮੀ ਹੋਵੇ ਅਤੇ ਗੁਰ-ਸੰਗਤ ਲਈ ਨਾਮ, ਗੁਰਬਾਣੀ ਤੇ ਕੀਰਤਨ ਦਾ ਅਖੰਡ ਪਰਵਾਹ ਚਲਾਵੇ ਤੇ ਗੁਰ-ਸੰਗਤ ਨੂੰ ਤੱਤ ਗੁਰਮਤਿ ਦੇ ਮਾਰਗ ਉਤੇ ਤੋਰੇ।
ਅਕਾਲੀ ਉਹ ਜੋ ਪੂਰਨ ਤਿਆਗ, ਵੈਰਾਗ ਦੀ ਨਿਰਲੇਪ ਬਿਰਤੀ ਰੱਖਦਾ ਹੋਵੇ।
ਅਕਾਲੀ ਸਿੰਘ ਪੰਥਕ ਸੇਵਾ ਤੇ ਸੰਗਰਾਮ ਦੀਆਂ ਕਰੜੀਆਂ ਘਾਲਾਂ ਘਾਲਦੇ ਹੋਏ ਭੀ ਦਿਸ਼੍ਰਟਮਾਨ ਜੀਵਨ ਅਹੁਦਿਆਂ ਤੇ ਪਦਵੀਆਂ ਤੋਂ ਨਿਰਲੇਪ ਹੁੰਦਾ ਹੈ ਭਾਵ ਮਾਨ ਰਹਿਤ ਤੇ ਹੰਕਾਰ ਰਹਿਤ ਹੁੰਦਾ ਹੈ।
ਅਕਾਲੀ ਆਪਣੇ ਹੱਥ ਆਏ ਪਦਾਰਥ, ਮਕਾਨ ਤੇ ਜਮੀਨ ਨੂੰ ਆਪਣੀ ਮਲਕੀਅਤ ਕਰ ਨਹੀ ਜਾਣਦੇ ਹਨ, ਸਗੋਂ ਅਕਾਲ ਪੁਰਖ ਦੀ ਦਾਤ ਕਰ ਜਾਣਦੇ ਹਨ।
ਅਕਾਲੀ ਸਿੰਘਾਂ ਦਾ ਪਵਿਤ੍ਰ ਜੀਵਨ ਭਾਵ ਰਹਿਤ ਦੀ ਪਰਪਕਤਾ, ਨਾਮ ਦੀ ਸਤ੍ਹਾ, ਬੇਗਰਜ ਸੇਵਾ ਸੰਗਰਾਮ ਤੇ ਧਰਮ ਰਚਾਰ ਐਸੇ ਗੁਣ ਸਨ ਕਿ ਜਿਸ ਕਾਰਨ ਪੰਥ ਦੇ ਸਾਰੇ ਸਰਦਾਰ ਅਤੇ ਗੁਰਸੰਗਤਿ ਅਕਾਲੀ ਸਿੰਘ ਨੂੰ ਸਿਰਮੌਰ ਮੰਨਦੇ ਸਨ।
ਅਕਾਲੀ ਸਿੰਘ ਲਈ ਪੰਥ ਸੇਵਾ ਦਾ ਕੋਈ ਕਾਲ (ਸ਼ਾਮ, ਸਵੇਰਾ ਜਾਂ ਰੈਣ) ਬੱਧਾ ਹੋਇਆ ਨਹੀ, ਹਰ ਸਮੇਂ, ਹਰ ਥਾਂ ਤੇ ਹਰ ਪ੍ਰਕਾਰ ਦੀ ਪੰਥ ਸੇਵਾ ਲਈ ਸਦਾ ਤਤਪਰ ਹੁੰਦਾ ਹੈ।
ਅਕਾਲੀ ਗੁਰੂ ਖਾਲਸਾ ਪੰਥ ਦੀ ਸੇਵਾ-ਭੂਮੀ ਵਿਚ ਜਨਮ ਤੇ ਮਰਨ ਤੋਂ ਨਿਰਭਉ ਅਤੇ ਵੈਰ ਵਿਰੋਧ ਨੂੰ ਜਿੱਤ ਚੁਕਿਆ ਨਿਰਵੈਰ ਸੂਰਮਾ ਹੁੰਦਾ ਹੈ। ਇਸੇ ਕਾਰਨ ਅਕਾਲੀ ਹੱਦ ਦਰਜੇ ਦੇ ਦਲੇਰ ਹੁੰਦੇ ਹਨ ਅਤੇ ਸੁਤੰਤਰ ਵਿਚਰਦੇ ਹਨ।
ਅਕਾਲੀ ਸਿੰਘ ਮਰਨ ਦੇ ਡਰ ਤੋਂ ਨਿਡਰ ਹੋ ਚੁੱਕਾ ਜੀਂਵਦਾ ਸ਼ਹੀਦ ਹੁੰਦਾ ਹੈ। ਅਕਾਲੀ ਸਮੇਂ ਪੁਰ ਹੀ ਸ਼ਹੀਦੀ ਪ੍ਰਾਪਤ ਨਹੀਂ ਕਰਦਾ ਬਲਕਿ ਜਦੋ ਤੋਂ ਅਕਾਲੀ ਬਾਣਾ ਧਾਰਦਾ ਹੈ ਉਸੇ ਦਿਨ ਤੋਂ ਗੁਰਮਤਿ ਦੇ ਆਸ਼ੇ ਪ੍ਰਥਾਏ ਸਿਰ ਤੇ ਧੜ ਦੀ ਬਾਜੀ ਖੇਡਣ ਦੀ ਉਡੀਕ ਵਿਚ ਰਹਿੰਦਾ ਹੈ।
ਪੁਰਾਤਨ ਸਮੇਂ ਅਕਾਲੀ ਸਿੰਘਾਂ ਦਾ ਵਜੂਦ ਆਪਣੇ ਆਪ ਵਿਚ ਰੂਹਾਨੀ ਖਿੱਚ ਦਾ ਕੇਂਦਰ ਹੁੰਦਾ ਸੀ। ਤਦੋਂ ਲੈਕਚਰ ਤੇ ਉਪਦੇਸ਼ਕਾਂ ਦੇ ਵਖਿਆਨ ਨਹੀਂ ਸੀ ਹੁੰਦੇ, ਬਸ ਤਖਤ ਸ੍ਰੀ ਅਕਾਲ ਬੁੰਗੇ ਆਓ ਨਾਮ ਰਸ ਰੱਤੇ, ਸ਼ਾਂਤਿ-ਸਰੋਵਰ ਅਕਾਲੀਆਂ ਦੇ ਦਰਸ਼ਨ ਮੇਲੇ ਮਿਕਨਾਤੀਸੀ ਅਸਰ ਪਾ ਕੇ ਗੁਰੂ ਚਰਨਾਂ ਵੱਲ ਖਿੱਚ ਲੈਂਦੇ ਸੀ।
ਅਕਾਲੀ ਜਬਰ ਧੱਕਾ ਕਦੇ ਨਹੀਂ ਕਰਦੇ। ਜਬਰ ਸਹਿਣਾ, ਜਬਰ ਕਰਨਾ ਦੁਇ ਗੱਲਾਂ ਤੋਂ ਉਚੇਰੇ ਹੁੰਦੇ ਹਨ।
ਪੁਰਾਤਨ ਸਮੇਂ ਤੋਂ ਅਕਾਲੀ ਜਾਂ ਨਿਹੰਗ ਸਿੰਘ ਇਕੋ ਅਰਥ ਵਾਲਾ ਪਦ ਹੈ।
ਜਿੰਦਗੀ ਦਾ ਆਦਰਸ਼ ਤੇ ਉਦੇਸ਼ :
ਤਖਤ ਸਿਰੀ ਅਕਾਲ ਬੁੰਗਾ ਸਾਹਿਬ, ਤਖਤ ਸਿਰੀ ਕੇਸਗੜ੍ਹ ਸਾਹਿਬ, ਤਖਤ ਸਿਰੀ ਰਿਮੰਦਰ ਜੀ ਪਟਨਾ ਸਾਹਿਬ, ਤਖਤ ਸਚਖੰਡ ਸਿਰੀ ਹਜੂਰ ਅਬਚਲਨਗਰ ਸਾਹਿਬ ਅਤੇ ਪੰਜਵਾਂ ਤਖਤ ਪੰਥ ਅਕਾਲੀ ਚਲਦਾ ਵਹੀਰ ਚਕਰਵਰਤੀ ਦੀ ਸੇਵਾ ਤੇ ਸੰਭਾਲ।
ਅਕਾਲੀ ਸਿੰਘ, ਖਾਲਸਾ ਜੀ ਕੇ ਬੋਲਬਾਲੇ, ਹਲੇਮੀ ਰਾਜ, ਜਰਵਾਣੇ ਦੀ ਭਖਿਆ ਅਤੇ ਸਰਬਤ ਦੇ ਭਲੇ ਲਈ ਸਦਾ ਗਜਦੇ ਹਨ।
ਅਕਾਲੀ ਸਿੰਘ ਅੰਦਰ ਸੇਵਾ ਦੀ ਕਰੜੀ ਘਾਲ ਦਾ ਚਾਉ, ਗੁਰ ਸੰਗਤ ਦੀ ਰਾਖੀ ਦੀ ਬੇਗਰਜ ਉਮੰਗ, ਧਾਰਮਕ ਉਤਸ਼ਾਹ, ਉੱਚਾ ਪਵਿੱਤਰ ਤੇ ਅਸੰਗ ਆਤਮ ਜੀਵਨ ਅਰ ਭਰਾਤਰੀ ਭਾਵ ਦਿਲ ਵਿਚ ਠਾਠਾਂ ਮਾਰਦਾ ਹੈ।
ਅਕਾਲੀ ਸਿੰਘਾਂ ਦੀ ਜ਼ਿੰਦਗੀ ਦਾ ਉਦੇਸ਼ ਗੁਰਦੁਆਰਿਆਂ ਦੀ ਕਾਇਮੀ ਅਤੇ ਸੁਧਾਈ, ਨਿਡਰ ਤੇ ਬੇਗਰਜ ਹੋ ਕੇ ਗੁਰਧਾਮਾਂ ਵਿਚ ਧਰਮ ਮਰਿਯਾਦਾ ਦੀ ਸੁਨਿਸਚਿਤ ਕਰਨ ਅਤੇ ਸਾਂਝੇ ਪੰਥਕ ਆਚਰਨ ਦੀ ਰਾਖੀ ਵਿਚ ਤਤਪਰ ਰਹਿਣਾ ਹੁੰਦਾ ਹੈ।
ਨਿਤਾਣੇ, ਦੁਖੀਆਂ ਤੇ ਸ਼ਰਨਾਗਤਾਂ ਦੀ ਰਖਿਆ ਅਤੇ ਸਹਾਇਤਾ ਕਰਨੀ ਹੁੰਦੀ ਹੈ।
ਗੁਰੂ ਖਾਲਸਾ ਪੰਥ ਅਤੇ ਗੁਰਸੰਗਤ ਦੀਆਂ ਸਾਂਝੀਆਂ ਲੋੜਾਂ ਅਤੇ ਚੁਣੌਤੀਆਂ ਦੇ ਹੱਲ ਲਈ ਬੇਗਰਜ ਹੋ ਕੇ ਧੁਰੇ ਨਿਆਈ ਕੇਂਦਰੀ ਭੂਮਿਕਾ ਨਿਭਾਉਣੀ।
ਅਕਾਲੀਆਂ ਦਾ ਇਹ ਕੰਮ ਹੁੰਦਾ ਸੀ ਕਿ ਪੰਥਕ ਫੈਸਲਾ ਭਾਵ ਗੁਰਮਤਾ ਸਾਰੇ ਗੁਰੂ ਖਾਲਸਾ ਪੰਥ ਅਤੇ ਗੁਰ ਸੰਗਤਿ ਵਿਚ ਨੱਕ ਦੀ ਸੇਧੇ ਮਨਵਾਇਆ ਤੇ ਲਾਗੂ ਕਰਵਾਇਆ ਜਾਏ।
Jan 25, 2024
16 min

ਪੂਰੀ ਦੁਨੀਆ ਤੇ ਖਾਸਕਰ ਮਾਲਵੇ ਦੇ ਇਲਾਕੇ ਵਿੱਚ ਲੋਕਾਂ ਨੂੰ ਗੁਰੂਘਰ ਨਾਲ ਜੁੜਨ ਅਤੇ ਗੁਰਸਿੱਖੀ ਨਾਲ ਪ੍ਰੇਮ ਰੱਖਣ ਦੀ ਲਗਨ ਲਗਾਉਣ ਵਾਲੇ ਗੁਰਮੁਖਾਂ ਵਿੱਚ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨੂੰ ਉਚੇਚਾ ਯਾਦ ਕੀਤਾ ਜਾਂਦਾ ਹੈ। ਆਪਣੇ ਨਾਮ ਵਾਂਗ ਹੀ ਸੰਤ ਅਤਰ ਸਿੰਘ ਜੀ ਨੇ ਗੁਰਸਿੱਖੀ ਦੀ ਮਹਿਕ ਪੂਰੀ ਦੁਨੀਆ ਵਿਚ ਖਿਲਾਰੀ। ਸੰਤ ਜੀ ਜਦੋਂ ਹਜ਼ੂਰ ਸਾਹਿਬ ਗਏ, ਉਥੇ ਗੋਦਾਵਰੀ ਦਰਿਆ ਨੇੜੇ ਇਕਾਂਤ ਥਾਵਾਂ ਤੇ ਬੈਠ ਕੇ ਨਾਮ ਜਪਦੇ ਰਹੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਾਵਨ ਧਰਤੀ ਹਜ਼ੂਰ ਸਾਹਿਬ ਤੋਂ ਬਖਸਿਸ਼ਾਂ ਪ੍ਰਾਪਤ ਕਰਕੇ ਪੰਜਾਬ, ਸਿੰਧ ਦੇ ਇਲਾਕੇ ਵਿੱਚ ਲੰਮਾ ਸਮਾਂ ਪ੍ਰਚਾਰ ਕੀਤਾ। ਜਿਥੇ ਵੀ ਪਿੰਡ ਸ਼ਹਿਰ ਵਿੱਚ ਇਕਾਂਤ ਜਗ੍ਹਾ ਦੇਖਕੇ ਰੁਕਦੇ, ਗੁਰਬਾਣੀ ਪੜਨ ਜਾਂ ਨਾਮ ਸਿਮਰਨ ਵਿੱਚ ਲਗਾਤਾਰ ਬੈਠੇ ਰਹਿੰਦੇ। ਪਿੰਡ ਕੱਲਰ ਕਨੋਹਾ ਵਿੱਚ ਭਾਈ ਵਜੀਰ ਸਿੰਘ ਜੀ ਦੇ ਖੇਤ ਵਿੱਚ ਸਿਮਰਨ ਬੰਦਗੀ ਕੀਤੀ।
Jan 6, 2024
13 min

ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਹੋਰਾਂ ਦੀ ਰਾਸ਼ਟਰਪਤੀ (ਭਾਰਤ ਸਰਕਾਰ) ਦੇ ਨਾਮ ਲਿਖੀ ਲੰਮੀ ਚਿੱਠੀ ਨੱਬੇਵਿਆਂ ਅੰਦਰ ਪਹਿਲੀ ਵਾਰ ਰੋਜ਼ਾਨਾ ਅਜੀਤ ਅਖ਼ਬਾਰ ਵਿੱਚ ਛਪੀ ਹੋਈ ਪੜ੍ਹੀ ਸੀ। ਇਹ ਉਹਨਾਂ ਦੀ ਸ਼ਹਾਦਤ ਤੋਂ ਪਹਿਲਾਂ ਦੀਆਂ ਗੱਲਾਂ ਹਨ। ਚਿੱਠੀ ਅੰਦਰ ਸਿੰਘਾਂ ਦੀ ਚੜ੍ਹਦੀ ਕਲਾ ਵਾਲੀ ਅਵਸਥਾ ਅਤੇ ਸਾਰੇ ਸਿੱਖ ਸੰਘਰਸ਼ ਦੀ ਗਹਿਰ ਗੰਭੀਰ ਪੜਚੋਲ ਸ਼ਹੀਦ ਯੋਧਿਆਂ ਦਾ ਅਲਬੇਲਾ ਪਰ ਸਹਿਜ ਕਰਮ ਸੀ। ਦੁਨੀਆਂ ਅੰਦਰ ਸਿੱਖ ਦਾ ਆਵਦੀ ਪਰਖ ਦੀ ਘੜੀ ਅੰਦਰ ਖਲੋ ਕੇ ਗੁਰੂ ਨਾਲ ਬਚਨ ਪਾਲਣ ਦਾ ਅਹਿਦ ਖੂਬਸੂਰਤ ਅੰਦਾਜ ਵਿੱਚ ਪੇਸ਼ ਹੋ ਰਿਹਾ ਸੀ। ਜੇਲ੍ਹ ਅੰਦਰ ਵਿਚਰਦਿਆਂ ਜੇਲ੍ਹ ਸਟਾਫ ਨਾਲ ਵਿਹਾਰ…ਆਪਣੇ ਸੰਘਰਸ਼ੀ ਸਾਥੀ ਸਿੰਘਾਂ ਨਾਲ ਚਿੱਠੀਆਂ ਦੀ ਸਾਂਝ ਪਾਉਂਦਿਆਂ….ਪਰਿਵਾਰਕ ਰਿਸ਼ਤਿਆਂ ਨਾਲ ਚਿੱਠੀਆਂ ਰਾਹੀਂ ਮੋਹ ਦੀਆਂ ਤੰਦਾਂ ਜੋੜਦਿਆਂ ਗੱਲ ਕੀ ਹਰ ਕਰਮ ਬੜੀ ਸ਼ਾਨ ਨਾਲ ਪੂਰਾ ਕੀਤਾ। ਕਿਤੇ ਕੋਈ ਥਿੜਕਣ ਨਹੀਂ, ਕਿਤੇ ਕੋਈ ਨਿਰਾਸ਼ਤਾ ਨਹੀਂ। ਜੇਲ੍ਹ ਤੋਂ ਲੈ ਕੇ ਫਾਂਸੀ ਦੇ ਤਖਤੇ ਤੱਕ ਸਭੋ ਕੁੱਝ ਵਿਲੱਖਣ ਸ਼ਾਨ ਨਾਲ ਭਰਿਆ। ਸੰਸਾਰ ਦੇ ਮਹਾਨ ਨਾਵਲਕਾਰ ਫਿਓਦੋਰ ਦਾਸਤੋਵਸਕੀ ਦੇ ਨਾਵਲ “ਬੁੱਧੂ” ਦਾ ‘ਲਾਗੋਸ’ ਨਾਮ ਦਾ ਪਾਤਰ ਜਦੋਂ ਫਾਂਸੀ ਦੇ ਤਖਤੇ ਉਪਰ ਖੜ੍ਹਾ ਹੁੰਦਾ ਤਾਂ ਕੰਬਣੀ ਨਾਲ ਭਰ ਜਾਰੋ ਜਾਰ ਰੋਣ ਲੱਗ ਜਾਂਦਾ। ਮੌਤ ਦੇ ਸਾਹਮਣੇ ਖਲੋ ਭੈ ਭੀਤ ਹੋ ਜਾਂਦਾ। ਉਸਦੀ ਇਹ ਕੰਬਣੀ ਉਸਦੇ ਇਤਿਹਾਸ, ਵਿਰਸੇ ਤੇ ਫਲਸਫੇ ਦੀ ਕੰਬਣੀ ਹੈ। ਜੋ ਕਿ ਉਸਨੂੰ ਮੌਤ ਦੇ ਸਾਹਮਣੇ ਸਾਬਤ ਖੜ੍ਹਾ ਨਾ ਰੱਖ ਸਕੀ। ਜਦਕਿ ਇਸ ਦ੍ਰਿਸ਼ ਦੇ ਬਿਲਕੁਲ ਉਲਟ 9 ਅਕਤੂਬਰ 1992 ਨੂੰ ਭਾਈ ਸੁੱਖਾ ਤੇ ਭਾਈ ਜਿੰਦਾ ਖੁਸ਼ੀ ਤੇ ਚਾਅ ਦੇ ਸੁਮੇਲ ਦਿਆਂ ਭਾਵਾਂ ਸੰਗ ਫਾਂਸੀ ਚੜ੍ਹੇ। ਉਸ ਵੇਲੇ ਦਾ ਜੇਲ੍ਹ ਦਾ ਸਟਾਫ ਅਤੇ ਹੋਰ ਅਧਿਕਾਰੀ ਇਕ ਡਰ ਤੇ ਉਦਾਸੀ ਦੇ ਪਰਛਾਵੇਂ ਹੇਠ ਵਿਚਰ ਰਹੇ ਸਨ ਪਰ ਸ਼ਹਾਦਤ ਵੱਲ ਤੁਰ ਰਹੇ ਸਿੰਘ ਚੜ੍ਹਦੀ ਕਲਾ ਨਾਲ ਜੈਕਾਰੇ ਗੁੰਜਾ ਰਹੇ ਸਨ। ਇਥੇ ਵੀ ਇਹਨਾਂ ਸਿੰਘਾਂ ਦਾ ਇਤਿਹਾਸ, ਵਿਰਸਾ ਤੇ ਫਲਸਫਾ ਉਹਨਾਂ ਦੀ ਪਿੱਠ ਤੇ ਖੜਾ ਸੀ ਜਿਹੜਾ ਉਹਨਾਂ ਨੂੰ ਗੁਰੂ ਪਿਆਰ ਅੰਦਰ ਸ਼ਾਨ ਨਾਲ ਕਤਲਗਾਹ ਵੱਲ ਤੋਰੀ ਜਾ ਰਿਹਾ ਸੀ।
Nov 18, 2023
2 min

ਜਦੋਂ ਅਜ਼ਾਦਨਾਮਾ ਕਿਤਾਬ ਲਈ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀਆਂ ਜੇਲ੍ਹ ਚਿੱਠੀਆਂ ਇਕੱਤਰ ਕਰਨੀਆਂ ਸ਼ੁਰੂ ਕੀਤੀਆਂ ਤਾਂ ਸਬੱਬ ਨਾਲ ਪਹਿਲੀ ਮੁਲਾਕਾਤ ਮਾਤਾ ਸੁਰਜੀਤ ਕੌਰ, ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੇ ਮਾਤਾ ਜੀ ਨਾਲ ਅੰਮ੍ਰਿਤਸਰ ਵਿਖੇ ਹੋਈ। ਮਾਤਾ ਜੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਮਾਮੀ ਜੀ ਹਨ। ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦਾ ਇਹਨਾ ਨਾਲ ਬਹੁਤ ਸਨੇਹ ਸੀ ਤੇ ਉਹ ਮਾਤਾ ਜੀ ਨੂੰ ਬੀਜੀ ਕਹਿੰਦੇ ਸਨ।
Nov 14, 2023
4 min

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਬਾਦਲ ਦਲ ਨੂੰ ਸੁਰਜੀਤ ਕਰਨ ਦੇ ਯਤਨਾਂ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਦੀ ਆੜ ਲੈ ਕੇ ਇਸ ਮਸਲੇ ਨੂੰ ਹੋਰ ਵਧੇਰੇ ਉਲਝਾਅ ਰਹੇ ਹਨ।
ਪੰਥਕ ਪੱਧਰ ਉੱਤੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਤਿਗੁਰੂ ਦੇ ਚਰਨਾਂ ਵਿਚ ਅਰਦਾਸ ਹੀ ਕਰਨੀ ਬਣਦੀ ਹੈ। ਖਾਲਸਾ ਪੰਥ ਕਿਸੇ ਦੂਜੇ ਤਖਤ ਅੱਗੇ ਫਰਿਆਈ ਨਹੀਂ ਹੋ ਸਕਦਾ।
Nov 11, 2023
5 min

ਪਿਛਲੇ ਦਿਨੀਂ ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀਆਂ ਜੇਲ੍ਹ ਚਿੱਠੀਆਂ ਦੀ ਕਿਤਾਬ ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ ਛਪ ਕੇ ਆਈ ਹੈ। ਕੁਦਰਤੀ ਕਿਤਾਬ ਦੇ ਸੰਪਾਦਕ ਪਰਮਜੀਤ ਸਿੰਘ ਅਤੇ ਰਣਜੀਤ ਸਿੰਘ ਹੋਣਾਂ ਨਾਲ ਚੰਦ ਕੂ ਦਿਨ ਕਿਤਾਬ ਦੀ ਤਿਆਰੀ ਵਾਲੇ ਕਾਰਜ ਮੇਰੀ ਝੋਲੀ ਵੀ ਪਏ ਸਨ। ਜਿਉਂ-ਜਿਉਂ ਮੈਂ ਚਿੱਠੀਆਂ ਪੜ੍ਹੀਆਂ ਤਾਂ ਚਿੱਠੀਆਂ ਵਿਚੋਂ ਮਿਲਦੇ ਗੁਰਸਿੱਖੀ ਦੇ ਬਾਰੀਕ ਸਿਧਾਂਤਾਂ ਨੇ ਮੈਨੂੰ ਪ੍ਰਭਾਵਿਤ ਕੀਤਾ।
Nov 8, 2023
6 min
Load more