Sant Teja Singh Ji
Sant Teja Singh Ji
The Kalgidhar Society
Bhuri Wale Santa Da Bachan | Sakhi - 25 | Sant Teja Singh Ji
1 minutes Posted Nov 13, 2021 at 11:30 am.
0:00
1:32
Download MP3
Show notes

#Sakhi #SantTejaSinghJi

 ਭੂਰੀ ਵਾਲੇ ਸੰਤਾਂ ਦਾ ਬਚਨ  ਇੱਕ ਦਿਨ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਿਖੇ ਸਰੋਵਰ ਦੇ ਪਾਸ ਇੱਕ ਰੇਰੂ ਦੇ ਦਰੱਖ਼ਤ ਹੇਠਾਂ ਸਜੇ ਹੋਏ ਸਨ। (ਸੰਤ) ਭਾਈ ਤੇਜਾ ਸਿੰਘ ਜੀ, ਭੁਝੰਗੀ ਮੁਕੰਦ ਸਿੰਘ, ਹਰੀ ਸਿੰਘ ਅਤੇ ਚੰਦਾ ਸਿੰਘ ਨਾਲ ਦਰਸ਼ਨ ਕਰਨ ਗਏ। ਸੰਤਾਂ ਨੇ ਫ਼ੁਰਮਾਇਆ, "ਭਾਈ! ਭੁਝੰਗੀਆਂ ਨੂੰ ਸਕੂਲੀ ਪੜ੍ਹਾਈ ਛਡਾ ਦਿਉ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸ਼ੁੱਧ ਕਰਾਓ।" ਸੰਤ ਅਤਰ ਸਿੰਘ ਜੀ ਮਹਾਰਾਜ ਨੇ ਭੁਝੰਗੀਆਂ ਦੀਆਂ ਨਿੱਕਰਾਂ ਵੇਖ ਕੇ ਚੰਦਾ ਸਿੰਘ ਵੱਲ ਇਸ਼ਾਰਾ ਕਰਕੇ, ਜਿਸ ਨੇ ਨਿੱਕਰ ਦੀ ਜਗ੍ਹਾ ਕਛਹਿਰਾ ਪਾਇਆ ਹੋਇਆ ਸੀ, ਕਿਹਾ, "ਸਤਿਗੁਰੁ ਸੱਚੇ ਪਾਤਸ਼ਾਹ ਦਾ ਕਛਹਿਰਾ ਪਾਈ, ਕੇਹਾ ਸੋਹਣਾ ਲੱਗ ਰਿਹਾ ਹੈ।" ਭਾਈ ਤੇਜਾ ਸਿੰਘ ਜੀ ਦੇ ਛੋਟੇ ਭੁਝੰਗੀ ਹਰੀ ਸਿੰਘ ਨੇ ਘਰ ਜਾ ਕੇ ਬੂਟ, ਨਿੱਕਰ ਤੇ ਕੋਟ ਲਾਹ ਸੁੱਟੇ। ਮਾਤਾ ਜੀ ਦੀ ਇੱਕ ਨਾ ਸੁਣੀ ਤੇ ਕਹਿਣ ਲੱਗਾ, "ਭੂਰੀ ਵਾਲੇ ਸੰਤਾਂ ਦਾ ਬਚਨ ਹੈ ਇਹ ਵਰਦੀ ਨਹੀਂ ਪਾਉਣੀ।" ਭੁਝੰਗੀ ਦੇ ਨਾਨੇ-ਨਾਨੀ ਦੇ ਬਹੁਤ ਜ਼ੋਰ ਪਾਉਣ 'ਤੇ ਵੀ ਇਹੀ ਕਹਿੰਦਾ ਕਿ ਖ਼ਾਲਸਾਈ ਵਰਦੀ ਕਛਹਿਰਾ-ਕੁੜਤਾ ਹੀ ਸੋਹਣਾ ਲੱਗਦਾ ਹੈ।

---
Send in a voice message: https://anchor.fm/sant-teja-singh-ji/message