Sant Teja Singh Ji
Sant Teja Singh Ji
The Kalgidhar Society
Degree Len Lai Sadh Sangat Da Hukam | Sakhi - 18 | Sant Teja Singh Ji
1 minutes Posted Sep 25, 2021 at 11:30 am.
0:00
1:30
Download MP3
Show notes

#Sakhi #SantTejaSinghJi

 ਡਿਗਰੀ ਲੈਣ ਲਈ ਸਾਧ-ਸੰਗਤ ਦਾ ਹੁਕਮ  ਲੰਡਨ ਵਿੱਚ ਪਹਿਲੇ ਗੁਰਦੁਆਰੇ ਸ਼ੈਫਡ ਬੁਸ਼ ਦੇ ਅਸਥਾਪਨ ਸਮੇਂ ਸਾਰੀ ਸਾਧ-ਸੰਗਤ ਨੇ (ਸੰਤ) ਭਾਈ ਤੇਜਾ ਸਿੰਘ ਜੀ 'ਤੇ ਇਸ ਗੱਲ ਦਾ ਜ਼ੋਰ ਪਾਇਆ ਕਿ ਤੁਸੀਂ ਦੇਸ ਤੋਂ ਵਿੱਦਿਆ ਦੀ ਡਿਗਰੀ ਲੈਣ ਵਾਸਤੇ ਆਏ ਸੀ ਪਰ ਹੁਣ ਤੀਕਰ ਤੁਸੀਂ ਗੁਰਦੁਆਰੇ ਬਣਾਉਂਦੇ, ਖ਼ਾਲਸਾ ਜੀ ਦੀ ਸੇਵਾ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹੇ ਹੋ, ਜਿਸ ਕਰਕੇ ਪੜ੍ਹਾਈ ਵਾਸਤੇ ਪੂਰਾ ਸਮਾਂ ਨਹੀਂ ਕੱਢ ਸਕੇ। ਭਾਵੇਂ ਆਪ ਜੀ ਨੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਹੁਕਮ ਵਿੱਚ ਹੀ ਸਭ ਕੁਝ ਕੀਤਾ ਹੈ ਪਰ ਪੜ੍ਹਾਈ ਕਰਨ ਦਾ ਵੀ ਸੰਤਾਂ ਦਾ ਹੀ ਹੁਕਮ ਸੀ। ਸੋ ਸਾਨੂੰ ਬਚਨ ਦੇਵੋ ਕਿ ਤੁਸੀਂ ਦੇਸ ਮੁੜਨ ਤੋਂ ਪਹਿਲਾਂ ਕੋਈ ਨਾ ਕੋਈ ਡਿਗਰੀ ਜ਼ਰੂਰ ਲੈ ਲਵੋਗੇ। ਸਤਿਗੁਰੂ ਦੀ ਸੰਗਤ ਦਾ ਹੁਕਮ, (ਸੰਤ) ਭਾਈ ਤੇਜਾ ਸਿੰਘ ਜੀ ਨੇ ਸਿਰ ਮੱਥੇ 'ਤੇ ਰੱਖਿਆ ਅਤੇ "ਸਤਿ ਬਚਨ" ਕਿਹਾ: ਸਾਧਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ ॥

---
Send in a voice message: https://anchor.fm/sant-teja-singh-ji/message